ਪੁਸਤਕ ਮੇਲੇ ਵਿੱਚ ਹਰਿਆਣਵੀ ਕਲਾਕਾਰਾਂ ਨੇ ਸਰੋਤੇ ਕੀਲੇ
07:20 AM Jan 22, 2024 IST
Advertisement
ਪੀ.ਪੀ. ਵਰਮਾ
ਪੰਚਕੂਲਾ, 21 ਜਨਵਰੀ
ਹਰਿਆਣਾ ਦੇ ਡੀਜੀਪੀ ਸ਼ੱਤਰੂਜੀਤ ਕਪੂਰ ਨੇ ਕਿਹਾ ਕਿ ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹਨ। ਉਹ ਅੱਜ ਪੰਚਕੂਲਾ ਦੇ ਸੈਕਟਰ-5 ਵਿੱਚ ਲੱਗੇ ਪੁਸਤਕ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ। ਸ੍ਰੀ ਕਪੂਰ ਨੇ ਕਿਹਾ ਕਿ ਕਿਤਾਬਾਂ ਵਿਅਕਤੀ ਦੀਆਂ ਚੰਗੀਆਂ ਦੋਸਤ ਹੁੰਦੀਆਂ ਹਨ ਜੋ ਉਸਨੂੰ ਚੰਗੀ ਸੇਧ ਦਿੰਦੀਆਂ ਹਨ। ਕਿਤਾਬਾਂ ਦੇ ਮੇਲੇ ਦੇ ਛੇਵੇਂ ਦਿਨ ਸਭਿਆਚਾਰਕ ਪ੍ਰੋਗਰਾਮ ਵੀ ਕੀਤਾ ਗਿਆ। ਇਸ ਵਿੱਚ ਹਰਿਆਣਵੀ ਕਲਾਕਾਰ ਮਹਾਂਵੀਰ ਗੁੱਡੇ ਨੇ ਹਰਿਆਣਵੀਂ ਰਾਗਨੀਆਂ ਸੁਣਾਈਆਂ। ਇਸ ਮੌਕੇ ਐੱਨਸੀਸੀ ਦੀਆਂ ਕੈਡਿਟ ਲੜਕੀਆਂ ਨੇ ਵੀ ਹਰਿਆਣਵੀ ਡਾਂਸ ਪੇਸ਼ ਕੀਤਾ। ਇਸ ਪੁਸਤਕ ਮੇਲੇ ਵਿੱਚ ਉੱਤਰ ਭਾਰਤ ਤੋਂ ਪ੍ਰਕਾਸ਼ਕ ਆਏ ਹੋਏ ਹਨ। ਪੁਸਤਕ ਮੇਲੇ ਵਿੱਚ ਸਾਹਿਤਕਾਰ ਡਾ. ਅਨਿਲ ਤ੍ਰਿਪਾਠੀ ਨੇ ਵੀ ਸਾਹਿਤ ਬਾਰੇ ਚਰਚੇ ਕੀਤੀ। ਉਨ੍ਹਾਂ ਕਿਹਾ ਕਿ ਇਸ ਪੁਸਤਕ ਮੇਲੇ ਨਾਲ ਨੌਜਵਾਨਾਂ ਦਾ ਜੁੜਨਾ ਖੁਸ਼ੀ ਦੀ ਗੱਲ ਹੈ।
Advertisement
Advertisement
Advertisement