ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਦੇ ‘ਟੱਲੀ’ ਆਈਜੀ ਵੱਲੋਂ ਔਰਤਾਂ ਨਾਲ ਬਦਸਲੂਕੀ

07:26 AM Aug 23, 2020 IST

ਪੀ.ਪੀ. ਵਰਮਾ

Advertisement

ਪੰਚਕੂਲਾ, 22 ਅਗਸਤ

ਇਥੋਂ ਨੇੜਲੇ ਪਿੰਜੌਰ ਦੀ ਰੱਤਪੁਰ ਕਲੋਨੀ ਵਿੱਚ ਹਰਿਆਣਾ ਦੇ ਆਈਜੀ ਹੇਮੰਤ ਕਲਸਨ ਵਲੋਂ ਸ਼ਰਾਬ ਪੀ ਕੇ ਦੋ ਔਰਤਾਂ ਅਤੇ ਲੜਕੀ ਨਾਲ ਬਦਸਲੂਕੀ ਕੀਤੀ ਗਈ। ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਪਹਿਲਾਂ ਤਾਂ ਆਈਜੀ ਨਾਲ ਨਰਮੀ ਵਰਤੀ ਜਦ ਲੋਕਾਂ ਨੇ ਥਾਣੇ ਬਾਹਰ ਪ੍ਰਦਰਸ਼ਨ ਕੀਤਾ ਤਾਂ ਪੁਲੀਸ ਨੂੰ ਕਾਰਵਾਈ ਕਰਨੀ ਪਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਆਈਜੀ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ।

Advertisement

ਸ਼ਿਕਾਇਤਕਰਤਾ ਅੰਜਲੀ ਨੇ ਦੱਸਿਆ ਕਿ ਦੇਰ ਰਾਤ ਆਈਜੀ ਸ਼ਰਾਬ ਪੀ ਕੇ ਸਰਕਾਰੀ ਕਾਰ ਲੈ ਕੇ ਉਸ ਦੇ ਘਰ ਆਇਆ ਤੇ ਉਸ ਦੀ ਲੜਕੀ ਲਵਲੀਨਾ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਈ ਲੋਕਾਂ ਨੇ ਆਈਜੀ ਦੀ ਵੀਡੀਓ ਬਣਾ ਲਈ ਜਿਹੜੀ ਹੁਣ ਵਾਇਰਲ ਹੋ ਰਹੀ ਹੈ। ਇਸ ਦੌਰਾਨ ਆਈਜੀ ਨੇ ਲੜਕੀ ਨਾਲ ਧੱਕਾਮੁੱਕੀ ਵੀ ਕੀਤੀ। ਇਸ ਤੋਂ ਬਾਅਦ ਉਹ ਨੇੜਲੇ ਮਕਾਨ ਵਿਚ ਚਲਾ ਗਿਆ ਤੇ ਉਥੇ ਜਾ ਕੇ ਔਰਤ ਤੇ ਉਸ ਦੇ ਪਤੀ ਨਾਲ ਕੁੱਟਮਾਰ ਕਰਨ ਲੱਗਾ। ਇਸ ਹੰਗਾਮੇ ਨੂੰ ਦੇਖ ਕੇ ਮੁਹੱਲੇ ਵਾਲੇ ਇਕੱਠੇ ਹੋ ਗਏ। ਗਜਿੰਦਰ ਸ਼ਰਮਾ, ਸਤਿੰਦਰ, ਨਵੀਨ ਆਦਿ ਨੇ ਦੱਸਿਆ ਕਿ ਆਈਜੀ ਹੇਮੰਤ ਕਲਸਨ ਸਰਕਾਰੀ ਕਾਰ ਵਿੱਚ ਬੈਠ ਕੇ ਸ਼ਰਾਬ ਪੀ ਰਿਹਾ ਸੀ। ਲੋਕਾਂ ਨੂੰ ਵੇਖ ਕੇ ਉਸ ਦਾ ਡਰਾਈਵਰ ਫਰਾਰ ਹੋ ਗਿਆ। ਲੋਕਾਂ ਨੇ ਪੁਲੀਸ ਨੂੰ ਮੌਕੇ ’ਤੇ ਬੁਲਾਇਆ। ਲੋਕਾਂ ਨੇ ਇਤਰਾਜ਼ ਜਤਾਇਆ ਕਿ ਆਈਜੀ ਨੂੰ ਸਰਕਾਰੀ ਜਿਪਸੀ ਵਿਚ ਹੀ ਥਾਣੇ ਲਿਜਾਇਆ ਜਾਵੇ। ਖੇਤਰ ਵਾਸੀਆਂ ਨੇ ਉਸ ਦਾ ਮੈਡੀਕਲ ਕਰਵਾਉਣ ਅਤੇ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਪੁਲੀਸ ਆਈਜੀ ਨੂੰ ਪਿੰਜੌਰ ਥਾਣੇ ਲੈ ਗਈ। ਏਐਸਆਈ ਆਨੰਦ ਨੇ ਕਿਹਾ ਕਿ ਉਹ ਸ਼ਿਕਾਇਤ ਅਨੁਸਾਰ ਕਾਰਵਾਈ ਕਰਨਗੇ। ਜਦਕਿ ਲੋਕਾਂ ਨੇ ਦੋਸ਼ ਲਾਇਆ ਕਿ ਪੁਲੀਸ ਵੱਡੇ ਅਧਿਕਾਰੀ ਖਿਲਾਫ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੀ ਹੈ। ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਆਈਜੀ ਕਲਸਨ ਦੀ ਇੱਕ ਔਰਤ ਨਾਲ ਲੜਾਈ ਹੋਈ ਸੀ। ਇਹ ਆਈਜੀ ਪੰਚਕੂਲਾ ਰਹਿੰਦਾ ਹੈ ਤੇ ਰੱਤਪੁਰ ਵਿੱਚ ਵੀ ਉਸ ਦੇ ਤਿੰਨ ਮਕਾਨ ਹਨ। ਉਸ ਨੇ ਅੰਜਲੀ ਨੂੰ ਇੱਥੇ ਘਰ ਵਿੱਚ ਰੋਟੀ ਬਣਾਉਣ ਦਾ ਕੰਮ ਕਰਨ ਲਈ ਕਿਰਾਏ ’ਤੇ ਰੱਖਿਆ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਆਈਜੀ ਹੇਮੰਤ ਕਲਸਨ ਨੂੰ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਆਈਜੀ ਨੂੰ ਅਦਾਲਤ ਵਿਚ ਵੀ ਪੇਸ਼ ਕੀਤਾ। ਅਦਾਲਤ ਨੇ ਦੇਰ ਸ਼ਾਮ ਆਈਜੀ ਨੂੰ ਜ਼ੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ ਪੰਚਕੂਲਾ ਦੇ ਡੀਸੀਪੀ ਮੋਹਿਤ ਹਾਂਡਾ ਨੇ ਦੱਸਿਆ ਕਿ ਕਈ ਔਰਤਾਂ ਵੱਲੋਂ ਇਸ ਆਈਜੀ ਖਿਲਾਫ਼ ਸ਼ਿਕਾਇਤਾਂ ਮਿਲੀਆਂ ਹਨ।

Advertisement
Tags :
‘ਟੱਲੀ’ਆਈਜੀਔਰਤਾਂਹਰਿਆਣਾ:ਬਦਸਲੂਕੀਵੱਲੋਂ