ਹਰਿਆਣਾ: ਦੋ ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਨੂੰ ਦਿੱਤਾ ਸਮਰਥਨ
ਪ੍ਰਦੀਪ ਸ਼ਰਮਾ
ਚੰਡੀਗੜ੍ਹ, 9 ਅਕਤੂਬਰ
2 Independent MLAs extend support to BJP after Haryana results ਹਰਿਆਣਾ ਵਿਧਾਨ ਸਭਾ ਦੇ ਕੱਲ੍ਹ ਆਏ ਨਤੀਜਿਆਂ ਵਿੱਚ ਆਜ਼ਾਦ ਜਿੱਤਣ ਵਾਲੇ ਤਿੰਨ ’ਚੋਂ ਦੋ ਵਿਧਾਇਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਹੁਣ ਭਾਜਪਾ ਕੋਲ 50 ਵਿਧਾਇਕਾਂ ਦਾ ਸਮਰਥਨ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੰਨੌਰ ਤੋਂ ਆਜ਼ਾਦ ਜਿੱਤੇ ਦੇਵੇਂਦਰ ਕਾਦੀਆਨ ਅਤੇ ਬਹਾਦਰਗੜ੍ਹ ਤੋਂ ਰਾਜੇਸ਼ ਜੂਨ ਨੇ ਅੱਜ ਦਿੱਲੀ ਵਿੱਚ ਸੂਬਾ ਮਾਮਲਿਆਂ ਦੇ ਇੰਚਾਰਜ ਧਰਮਿੰਦਰ ਪ੍ਰਧਾਨ ਤੇ ਸਹਿ ਇੰਚਾਰਜ ਬਿਪਲਬ ਦੇਵ ਸਣੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤਾ ਕਰਨ ਤੋਂ ਬਾਅਦ ਭਗਵਾਂ ਪਾਰਟੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਵਿਧਾਇਕਾਂ ਨੇ ਕਿਹਾ ਕਿ ਹਾਲਾਂਕਿ, ਭਾਜਪਾ ਕੋਲ ਪਹਿਲਾਂ ਹੀ ਬਹੁਮਤ ਹੈ ਪਰ ਉਨ੍ਹਾਂ ਨੇ ਵੀ ਭਗਵਾਂ ਪਾਰਟੀ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਭਾਜਪਾ ਤੋਂ ਬਾਗੀ ਹੋ ਕੇ ਚੋਣ ਲੜੀ ਸਾਵਿਤਰੀ ਜਿੰਦਰ ਵੀ ਆਜ਼ਾਦ ਚੋਣ ਜਿੱਤੀ ਹੈ। ਉਹ ਪਾਰਟੀ ਦੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਵੀਨ ਜਿੰਦਲ ਦੀ ਮਾਂ ਹੈ।