ਹਰਿਆਣਾ: ਦਲਿਤਾਂ ਦੇ ਸਮਾਜਿਕ ਬਾਈਕਾਟ ਮਾਮਲੇ ਦੀ ਦੋ ਸਾਬਕਾ ਡੀਜੀਪੀ ਕਰਨਗੇ ਜਾਂਚ
07:29 AM Oct 24, 2024 IST
ਨਵੀਂ ਦਿੱਲੀ (ਸੱਤਿਆ ਪ੍ਰਕਾਸ਼): ਸੁਪਰੀਮ ਕੋਰਟ ਨੇ ਦੋ ਸੇਵਾਮੁਕਤ ਆਈਪੀਐੱਸ ਅਫਸਰਾਂ ਨੂੰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਇੱਕ ਪਿੰਡ ’ਚ ‘ਪ੍ਰਭਾਵਸ਼ਾਲੀ ਭਾਈਚਾਰੇ’ ਵੱਲੋਂ ਦਲਿਤਾਂ ਦੇ ਸਮਾਜਿਕ ਬਾਈਕਾਟ ਦੇ ਦੋਸ਼ਾਂ ਦੀ ਆਜ਼ਾਦਾਨਾ ਜਾਂਚ ਕਰਨ ਦਾ ਹੁਕਮ ਦਿੱਤਾ ਹੈ। ਜਸਟਿਸ ਐੱਮਐੱਮ ਸੁੰਦਰੇਸ਼ ਦੀ ਅਗਵਾਈ ਹੇਠਲੇ ਬੈਂਚ ਨੇ 16 ਅਕਤੂਬਰ ਨੂੰ ਕਿਹਾ, ‘ਅਸੀਂ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀਜ਼ ਵਿਕਰਮ ਚੰਦ ਗੋਇਲ ਤੇ ਕਮਲੇਂਦਰਾ ਪ੍ਰਸਾਦ ਨੂੰ ਮੌਜੂਦਾ ਸਥਿਤੀ ਦੀ ਆਜ਼ਾਦ ਜਾਂਚ ਕਰਕੇ ਇਸ ਦੀ ਰਿਪੋਰਟ ਅਦਾਲਤ ’ਚ ਪੇਸ਼ ਕਰਨ ਲਈ ਕਿਹਾ ਹੈ।’ ਬੈਂਚ ਨੇ ਦੋਵੇਂ ਸਾਬਕਾ ਡੀਜੀਪੀਜ਼ ਨੂੰ ਤਿੰਨ ਮਹੀਨੇ ਅੰਦਰ ਸਥਿਤੀ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ ਜਿਸ ’ਚ ਨਾ ਸਿਰਫ਼ ਮੌਜੂਦਾ ਸਥਿਤੀ ਨਹੀਂ ਬਲਕਿ 2017 ’ਚ ਲਾਏ ਦਲਿਤਾਂ ਦੇ ਸਮਾਜਿਕ ਬਾਈਕਾਟ ਦੇ ਦੋਸ਼ਾਂ ਦੇ ਸਬੰਧ ’ਚ ਕੀਤੇ ਗਏ ਉਪਾਵਾਂ (ਜੇ ਕੋਈ ਹੋਵੇ) ਦਾ ਵੀ ਸੰਕੇਤ ਦਿੱਤਾ ਜਾਵੇ।
Advertisement
Advertisement