ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰਿਆਣਾ: ਕਰੰਟ ਲੱਗਣ ਕਾਰਨ ਦੋ ਕਾਂਵੜੀਆਂ ਦੀ ਮੌਤ

07:57 AM Jul 31, 2024 IST

ਪੱਤਰ ਪ੍ਰੇਰਕ
ਗੂਹਲਾ ਚੀਕਾ, 30 ਜੁਲਾਈ
ਕਸਬਾ ਸੀਵਨ ਵਾਸੀ ਦੋ ਵਿਅਕਤੀਆਂ ਦੀ ਕਾਂਵੜ ਲਿਆਂਉਦੇ ਸਮੇਂ ਸਹਾਰਨਪੁਰ ’ਚ ਕਰੰਟ ਲੱਗਣ ਤੋਂ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕੁਲਦੀਪ (22) ਤੇ ਲਖਨ (20) ਵਜੋਂ ਹੋਈ ਹੈ। ਹਾਦਸੇ ਦੌਰਾਨ ਪਿੰਡ ਦੇ ਹੀ ਸੱਤ ਹੋਰ ਕਾਂਵੜੀਆਂ ਨੂੰ ਵੀ ਕਰੰਟ ਲੱਗਾ ਹੈ। ਇਹ ਘਟਨਾ ਸਰਸਾਵਾ ਥਾਣਾ ਖੇਤਰ ਦੇ ਰੁੜਕੀ-ਪੰਚਕੂਲਾ ਕੌਮੀ ਮਾਰਗ ’ਤੇ ਪਿੰਡ ਅਹਿਮਦਪੁਰ ਨੇੜੇ ਵਾਪਰੀ। ਜਲ ਲੈ ਕੇ ਆ ਰਹੇ ਕਾਂਵੜੀਆਂ ਨੇ ਦੱਸਿਆ ਕਿ ਵਾਹਨ ’ਚ ਕਰੀਬ 24 ਕਾਂਵੜੀਏ ਸਨ। ਹਾਈਵੇਅ ’ਤੇ ਪਹੁੰਚ ਕੇ ਉਹ ਰਸਤਾ ਭਟਕ ਗਏ ਸਨ। ਇਸ ਮਗਰੋਂ ਡਰਾਈਵਰ ਨੇ ਗੂਗਲ ਮੈਪ ਦੇਖ ਕੇ ਵਾਹਨ ਚਲਾਉਂਦਿਆਂ ਵਾਹਨ ਨੂੰ ਕੱਚੇ ਰਸਤੇ ’ਤੇ ਉਤਾਰ ਦਿੱਤਾ, ਜਿਸ ਦੌਰਾਨ ਵਾਹਨ ਰਸਤੇ ’ਚ ਲਟਕ ਲਈ ਬਿਜਲੀ ਦੀ ਤਾਰ ਦੇ ਸੰਪਰਕ ’ਚ ਆ ਗਿਆ। ਉਨ੍ਹਾਂ ਮੁਤਾਬਕ ਹਾਦਸੇ ਮਗਰੋਂ ਕੁਲਦੀਪ ਅਤੇ ਲਖਨ ਨੂੰ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

Advertisement

Advertisement
Advertisement