For the best experience, open
https://m.punjabitribuneonline.com
on your mobile browser.
Advertisement

ਹਰਿਆਣਾ: ਤਿੰਨ ਵਿਧਾਇਕਾਂ ਨੇ ਸੈਣੀ ਸਰਕਾਰ ਤੋਂ ਹਮਾਇਤ ਵਾਪਸ ਲਈ

06:34 AM May 08, 2024 IST
ਹਰਿਆਣਾ  ਤਿੰਨ ਵਿਧਾਇਕਾਂ ਨੇ ਸੈਣੀ ਸਰਕਾਰ ਤੋਂ ਹਮਾਇਤ ਵਾਪਸ ਲਈ
Advertisement

* ਭਾਜਪਾ ਨੂੰ ਛੱਡ ਕੇ ਕਾਂਗਰਸ ਦੀ ਹਮਾਇਤ ਦਾ ਐਲਾਨ
* ਸਰਕਾਰ ਘੱਟ ਗਿਣਤੀ ’ਚ ਆਈ
* ਭਾਜਪਾ ਕੋਲ 88 ਵਿੱਚੋਂ 43 ਵਿਧਾਇਕ ਬਚੇ

Advertisement

ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਮਈ
ਹਰਿਆਣਾ ਵਿੱਚ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸੂਬੇ ਦੇ ਤਿੰਨ ਆਜ਼ਾਦ ਵਿਧਾਇਕਾਂ ਨੇ ਨਾਇਬ ਸਿੰਘ ਸੈਣੀ ਸਰਕਾਰ ਤੋਂ ਆਪਣੀ ਹਮਾਇਤ ਵਾਪਸ ਲੈਂਦਿਆਂ ਕਾਂਗਰਸ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਇਹ ਐਲਾਨ ਵਿਧਾਨ ਸਭਾ ਹਲਕਾ ਚਰਖੀ ਦਾਦਰੀ ਤੋਂ ਆਜ਼ਾਦ ਵਿਧਾਇਕ ਸੋਮਵੀਰ ਸਾਂਗਵਾਨ, ਪੁੰਡਰੀ ਤੋਂ ਰਣਧੀਰ ਗੋਲਣ ਅਤੇ ਨੀਲੋਖੇੜੀ ਤੋਂ ਧਰਮਪਾਲ ਗੌਂਡਰ ਨੇ ਅੱਜ ਰੋਹਤਕ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਤਿੰਨਾਂ ਆਜ਼ਾਦ ਵਿਧਾਇਕਾਂ ਦੇ ਹਮਾਇਤ ਵਾਪਸ ਲੈਣ ਦੇ ਨਾਲ ਹੀ ਹਰਿਆਣਾ ਵਿੱਚ ਭਾਜਪਾ ਸਰਕਾਰ ਆਪਣਾ ਬਹੁਮਤ ਗੁਆ ਚੁੱਕੀ ਹੈ। ਹੁਣ ਭਾਜਪਾ ਕੋਲ 88 ਵਿੱਚੋਂ 43 ਵਿਧਾਇਕ ਹੀ ਬਚੇ ਹਨ।
ਆਜ਼ਾਦ ਵਿਧਾਇਕ ਧਰਮਪਾਲ ਗੌਂਡਰ, ਸੋਮਵੀਰ ਸਾਂਗਵਾਨ ਤੇ ਰਣਧੀਰ ਗੋਲਣ ਨੇ ਇੱਕਸੁਰ ਹੋ ਕੇ ਕਿਹਾ ਕਿ ਉਨ੍ਹਾਂ ਕਿਸਾਨਾਂ ਦੇ ਮੁੱਦਿਆਂ ਅਤੇ ਸੂਬੇ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ, ਹੁਣ ਲੋਕਾਂ ਨੂੰ ਸਿਰਫ਼ ਕਾਂਗਰਸ ਪਾਰਟੀ ਤੋਂ ਹੀ ਆਸ ਦਿਖਾਈ ਦੇ ਰਹੀ ਹੈ। ਆਜ਼ਾਦ ਵਿਧਾਇਕਾਂ ਨੇ ਕਿਹਾ ਕਿ ਉਹ ‘ਇੰਡੀਆ’ ਗੱਠਜੋੜ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਕੰਮ ਕਰਨਗੇ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਤਿੰਨਾਂ ਵਿਧਾਇਕਾਂ ਦਾ ਸਵਾਗਤ ਕੀਤਾ। ਸ੍ਰੀ ਹੁੱਡਾ ਨੇ ਕਿਹਾ ਕਿ ਜੇਜੇਪੀ ਤੇ ਤਿੰਨ ਆਜ਼ਾਦ ਵਿਧਾਇਕਾਂ ਦੇ ਭਾਜਪਾ ਤੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਹਰਿਆਣਾ ਵਿੱਚ ਭਾਜਪਾ ਆਪਣਾ ਬਹੁਮਤ ਗੁਆ ਚੁੱਕੀ ਹੈ। ਅਜਿਹੇ ਹਾਲਾਤ ਵਿੱਚ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਕੇ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਹਰਿਆਣਾ ਕਾਂਗਰਸ ਦੇ ਪ੍ਰਧਾਨ ਚੌਧਰੀ ਉਦੈ ਭਾਨ ਨੇ ਤਿੰਨਾਂ ਵਿਧਾਇਕਾਂ ਦਾ ਕਾਂਗਰਸ ਦੀ ਹਮਾਇਤ ਕਰਨ ’ਤੇ ਸਵਾਗਤ ਕੀਤਾ।

43 ਵਿਧਾਇਕਾਂ ਦੇ ਬਾਵਜੂਦ ਸਰਕਾਰ ਨੂੰ ਕੋਈ ਖਤਰਾ ਨਹੀਂ

ਹਰਿਆਣਾ ਵਿੱਚ ਭਾਜਪਾ ਕੋਲ 88 ਵਿੱਚੋਂ 43 ਵਿਧਾਇਕਾਂ ਦੀ ਹਮਾਇਤ ਹੋਣ ਦੇ ਬਾਵਜੂਦ ਕੋਈ ਖਤਰਾ ਨਹੀਂ ਹੈ ਕਿਉਂਕਿ ਨਾਇਬ ਸਿੰਘ ਸੈਣੀ ਦੇ ਮਾਰਚ ਮਹੀਨੇ ਵਿੱਚ ਮੁੱਖ ਮੰਤਰੀ ਬਣਦੇ ਹੀ ਵਿਰੋਧੀ ਧਿਰ ਵੱਲੋਂ ਵਿਧਾਨ ਸਭਾ ਵਿੱਚ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਸੂਬਾ ਸਰਕਾਰ ਬਹੁਮਤ ਸਾਬਤ ਕਰਨ ਵਿੱਚ ਕਾਮਯਾਬ ਰਹੀ ਸੀ। ਨਿਯਮਾਂ ਅਨੁਸਾਰ ਹੁਣ ਦੁਬਾਰਾ ਸਤੰਬਰ ਮਹੀਨੇ ਤੋਂ ਪਹਿਲਾ ਵਿਰੋਧੀ ਧਿਰ ਬੇਭਰੋਸਗੀ ਮਤਾ ਨਹੀਂ ਲਿਆ ਸਕਦੀ ਹੈ। ਜਦੋਂ ਕਿ ਅਕਤੂਬਰ 2024 ਵਿੱਚ ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ ਪੂਰਾ ਹੋ ਜਾਵੇਗਾ। ਇਸ ਲਈ ਸਤੰਬਰ ਤੱਕ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।

ਹਰਿਆਣਾ ਵਿਧਾਨ ਸਭਾ ਦੀ ਮੌਜੂਦਾ ਸਥਿਤੀ

ਹਰਿਆਣਾ ਵਿੱਚ ਵਿਧਾਨ ਸਭਾ ਦੀਆਂ ਕੁੱਲ 90 ਸੀਟਾਂ ਹਨ ਜਿਸ ਵਿੱਚੋਂ ਵਿਧਾਨ ਸਭਾ ਹਲਕਾ ਕਰਨਾਲ ਤੇ ਰਾਣੀਆਂ ਦੀ ਸੀਟ ਖਾਲੀ ਹੈ। ਇਸ ਵੇਲੇ ਹਰਿਆਣਾ ਵਿਧਾਨ ਸਭਾ ਦੇ 88 ਵਿਧਾਇਕ ਹਨ। ਇਸ ਵਿੱਚੋਂ ਭਾਜਪਾ ਦੇ 40, ਆਜ਼ਾਦ 5 ਤੇ ਇਕ ਹਰਿਆਣਾ ਲੋਕ ਹਿੱਤ ਪਾਰਟੀ ਦੇ ਵਿਧਾਇਕ ਦੀ ਹਮਾਇਤ ਨਾਲ 47 ਵਿਧਾਇਕ ਸਨ। ਹੁਣ ਤਿੰਨ ਆਜ਼ਾਦ ਵਿਧਾਇਕਾਂ ਵੱਲੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਭਾਜਪਾ ਕੋਲ ਕੁੱਲ 43 ਵਿਧਾਇਕ ਬਚੇ ਹਨ। ਦੂਜੇ ਪਾਸੇ ਭਾਜਪਾ ਵਿਰੁੱਧ 45 ਵਿਧਾਇਕ ਹਨ ਜਿਸ ਵਿੱਚ ਕਾਂਗਰਸ ਦੇ 30, ਜੇਜੇਪੀ ਦੇ 10, ਆਜ਼ਾਦ ਚਾਰ ਅਤੇ ਇਨੈਲੋ ਦਾ ਇਕ ਵਿਧਾਇਕ ਸ਼ਾਮਲ ਹੈ।

Advertisement
Author Image

joginder kumar

View all posts

Advertisement
Advertisement
×