ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ: ਕਾਂਗਰਸ ਵੱਲੋਂ ਲਾਏ ਦੋਸ਼ ਚੋਣ ਕਮਿਸ਼ਨ ਵੱਲੋਂ ਖਾਰਜ

06:41 AM Oct 30, 2024 IST

ਨਵੀਂ ਦਿੱਲੀ:

Advertisement

ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਬੇਨਿਯਮੀਆਂ ਨਾਲ ਸਬੰਧਤ ਕਾਂਗਰਸ ਦੇ ਦੋਸ਼ ਅੱਜ ਖਾਰਜ ਕਰ ਦਿੱਤੇ ਤੇ ਕਿਹਾ ਕਿ ਪਾਰਟੀ ਪੂਰੇ ਚੋਣ ਨਤੀਜਿਆਂ ਦੀ ਭਰੋਸੇਯੋਗਤਾ ਬਾਰੇ ਉਸੇ ਤਰ੍ਹਾਂ ਸ਼ੱਕ ਪੈਦਾ ਕਰ ਰਹੀ ਹੈ, ਜਿਸ ਤਰ੍ਹਾਂ ਉਸ ਨੇ ਅਤੀਤ ’ਚ ਕੀਤਾ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜੇ ਪੱਤਰ ’ਚ ਕਮਿਸ਼ਨ ਨੇ ਕਿਹਾ, ‘ਕਿਸੇ ਕੌਮੀ ਸਿਆਸੀ ਪਾਰਟੀ ਤੋਂ ਅਜਿਹੀ ਉਮੀਦ ਨਹੀਂ ਕੀਤੀ ਜਾਂਦੀ। ਕਮਿਸ਼ਨ ਦੇਸ਼ ’ਚ ਚੋਣ ਜਮਹੂਰੀਅਤ ਨੂੰ ਬਰਕਰਾਰ ਰੱਖਣ ਤੇ ਮਜ਼ਬੂਤ ਕਰਨ ਲਈ ਸਿਆਸੀ ਪਾਰਟੀਆਂ ਦੇ ਨਜ਼ਰੀਏ ਦੀ ਗੰਭੀਰਤਾ ਨਾਲ ਸ਼ਲਾਘਾ ਕਰਦਾ ਹੈ ਅਤੇ ਭਰੋਸਾ ਦਿੰਦਾ ਹੈ ਕਿ ਉਹ ਸਮੇਂ ’ਤੇ ਸ਼ਿਕਾਇਤਾਂ ਦੇ ਨਿਬੇੜੇ ਲਈ ਪ੍ਰਤੀਬੱਧ ਰਹੇਗਾ।’ -ਪੀਟੀਆਈ

Advertisement
Advertisement