For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ ਟੂਰਨਾਮੈਂਟ ਵਿੱਚ ਹਰਿਆਣਾ ਦੀ ਟੀਮ ਜੇਤੂ

09:56 AM Aug 02, 2023 IST
ਕ੍ਰਿਕਟ ਟੂਰਨਾਮੈਂਟ ਵਿੱਚ ਹਰਿਆਣਾ ਦੀ ਟੀਮ ਜੇਤੂ
ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਭਾਜਪਾ ਆਗੂ ਸੰਜੀਵ ਮਨਹਾਸ। -ਫੋਟੋ: ਜਗਜੀਤ
Advertisement

ਪੱਤਰ ਪ੍ਰੇਰਕ
ਮੁਕੇਰੀਆਂ, 1 ਅਗਸਤ
ਕੰਢੀ ਖੇਤਰ ਦੇ ਪਿੰਡ ਸੀਂਹ ਚਠਿਆਲ ਵਿੱਚ ਬਾਬਾ ਅਵਤਾਰ ਨਾਥ ਯੂਥ ਕਲੱਬ ਵੱਲੋਂ ਕਰਵਾਏ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ ਹਰਿਆਣਾ ਦੀ ਟੀਮ ਨੇ ਜਿੱਤ ਲਿਆ। ਕ੍ਰਿਕਟ ਟਰਨਾਮੈਂਟ ਵਿੱਚ ਕਰੀਬ 60 ਟੀਮਾਂ ਨੇ ਭਾਗ ਲਿਆ ਅਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਭਾਜਪਾ ਦੇ ਜ਼ਿਲ੍ਹਾ ਜਲੰਧਰ ਦੇ ਇੰਚਾਰਜ ਸੰਜੀਵ ਮਨਹਾਸ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਦੌਰਾਨ ਫਾਈਨਲ ਮੁਕਾਬਲਾ ਹਰਿਆਣਾ ਯੂਥ ਕਲੱਬ ਅਤੇ ਗੜ੍ਹਦੀਵਾਲਾ ਯੂਥ ਕਲੱਬ ਵਿਚਾਲੇ ਹੋਇਆ, ਜਿਸ ਵਿੱਚੋਂ ਪਹਿਲੇ ਨੰਬਰ ਉੱਤੇ ਰਹੇ ਹਰਿਆਣਾ ਯੂਥ ਕਲੱਬ ਨੂੰ ਪ੍ਰਬੰਧਕਾਂ ਵਲੋਂ 15000 ਰੁਪਏ ਨਕਦ ਇਨਾਮ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਜਦੋਂ ਕਿ ਦੂਸਰੇ ਨੰਬਰ ਉੱਤੇ ਰਹੀ ਗੜ੍ਹਦੀਵਾਲਾ ਕਲੱਬ ਦੀ ਟੀਮ ਨੂੰ 11000 ਰੁਪਏ ਨਕਦ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਤੀਸਰੇ ਸਥਾਨ ’ਤੇ ਰਹੀ ਹੁਸ਼ਿਆਰਪੁਰ ਦੀ ਟੀਮ ਨੂੰ 2100 ਰੁਪਏ ਨਕਦ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸੰਜੀਵ ਮਨਹਾਸ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

Advertisement

Advertisement
Advertisement
Author Image

Advertisement