ਹਰਿਆਣਾ: ਪੱਟੇਦਾਰ ਕਿਸਾਨਾਂ ਦੇ ਸੰਘਰਸ਼ ਨੂੰ ਪਿਆ ਬੂਰ
07:29 AM Nov 22, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਨਵੰਬਰ
ਦੇਸ਼ ਦੀ ਵੰਡ ਮਗਰੋਂ ਪਾਕਿਸਤਾਨ ਤੇ ਆਲੇ-ਦੁਆਲੇ ਦੇ ਇਲਾਕੇ ’ਚੋਂ ਉੱਜੜ ਕੇ ਆਏ ਕਿਸਾਨਾਂ ਨੂੰ ਪੱਟੇ ’ਤੇ ਦਿੱਤੀਆਂ ਜ਼ਮੀਨਾਂ ’ਤੇ ਮਾਲਕਾਨਾ ਹੱਕ ਲੈਣ ਲਈ ਸੰਘਰਸ਼ਸ਼ੀਲ ਕਿਸਾਨਾਂ ਦੇ ਸੰਘਰਸ਼ ਨੂੰ 5 ਦਹਾਕੇ ਬਾਅਦ ਬੂਰ ਪਿਆ ਹੈ। ਹਰਿਆਣਾ ਸਰਕਾਰ ਵੱਲੋਂ ਲੰਘੇ ਵਿਧਾਨ ਸਭਾ ਸੈਸ਼ਨ ਦੌਰਾਨ ਸੂਬੇ ’ਚ 20 ਸਾਲ ਪੱਟੇਦਾਰੀ ’ਤੇ ਖੇਤੀ ਕਰਨ ਵਾਲੇ ਅਤੇ ਰਹਿਣ ਵਾਲੇ ਕਿਸਾਨਾਂ ਨੂੰ ਮਾਲਕਾਨਾ ਹੱਕ ਦੇਣ ਦਾ ਬਿੱਲ ਪਾਸ ਕੀਤਾ ਗਿਆ ਹੈ। ਬਿੱਲ ਪਾਸ ਹੋਣ ਮਗਰੋਂ ਹਰਿਆਣਾ ਦੇ ਪੱਟੇਦਾਰ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਕਿਸਾਨ ਕਲਿਆਣ ਸਮਿਤੀ ਦੇ ਚੇਅਰਮੈਨ ਹਰਪਾਲ ਸਿੰਘ ਨੇ ਹਰਿਆਣਾ ਸਰਕਾਰ ਦੇ ਇਸ ਕਦਮ ਦੀ ਆਬਾਦਕਾਰ ਪੱਟੇਦਾਰ ਸ਼ਲਾਘਾ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਫ਼ੈਸਲੇ ਦੇ ਨਾਲ ਲੱਗਪਗ 65 ਹਜ਼ਾਰ ਪੱਟੇਦਾਰ ਕਿਸਾਨਾਂ ਨੂੰ 38 ਹਜ਼ਾਰ ਏਕੜ ਤੋਂ ਵੱਧ ਜ਼ਮੀਨ ’ਤੇ ਮਾਲਕਾਨਾ ਹੱਕ ਮਿਲ ਸਕੇਗਾ।
Advertisement
Advertisement
Advertisement