ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰਿਆਣਾ: ਭਾਜਪਾ ਵੱਲੋਂ 21 ਅਤੇ ‘ਆਪ’ ਵੱਲੋਂ 9 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

06:48 AM Sep 11, 2024 IST

ਆਤਿਸ਼ ਗੁਪਤਾ
ਚੰਡੀਗੜ੍ਹ, 10 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸਿਰਫ਼ ਦੋ ਦਿਨਾਂ ਦਾ ਸਮਾਂ ਬਚਿਆ ਹੈ ਤੇ ਇਸ ਦੌਰਾਨ ਭਾਜਪਾ ਨੇ 21 ਅਤੇ ‘ਆਪ’ ਨੇ 9 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦੋਵਾਂ ਪਾਰਟੀਆਂ ਦੇ ਇਸ ਐਲਾਨ ਮਗਰੋਂ ਭਾਜਪਾ ਦੇ ਤਿੰਨ ਅਤੇ ‘ਆਪ’ ਦੇ 61 ਉਮੀਦਵਾਰਾਂ ਦਾ ਐਲਾਨ ਹਾਲੇ ਬਾਕੀ ਹੈ। ਜਾਣਕਾਰੀ ਅਨੁਸਾਰ ਭਾਜਪਾ ਵੱਲੋਂ ਅੱਜ ਐਲਾਨੀ 21 ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚ 18 ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਸੂਬਾ ਪ੍ਰਧਾਨ ਮੋਹਨ ਸਿੰਘ ਬਡੋਲੀ ਸਣੇ ਦੋ ਮੰਤਰੀਆਂ ਤੇ 7 ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਹੈ। ਇੰਨਾ ਹੀ ਨਹੀਂ ਭਾਜਪਾ ਨੇ ਦੋ ਮੁਸਲਿਮ ਉਮੀਦਵਾਰਾਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਹੈ।

Advertisement

ਕੈਪਟਨ ਯੋਗੇਸ਼ ਵੈਰਾਗੀ

ਭਾਜਪਾ ਨੇ ਵਿਧਾਨ ਸਭਾ ਹਲਕਾ ਪਿਹੋਵਾ ਤੋਂ ਕੰਵਲਜੀਤ ਅਜਰਾਨਾ ਤੋਂ ਟਿਕਟ ਵਾਪਸ ਲੈ ਕੇ ਜੈ ਭਗਵਾਨ ਸ਼ਰਮਾ (ਡੀਡੀ ਸ਼ਰਮਾ) ਨੂੰ ਦੇ ਦਿੱਤੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਜੁਲਾਨਾ ਤੋਂ ਪਹਿਲਵਾਨ ਵਿਨੇਸ਼ ਫੋਗਾਟ ਖਿਲਾਫ਼ ਕੈਪਟਨ ਯੋਗੇਸ਼ ਬੈਰਾਗੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਨੇ ਵਿਧਾਨ ਸਭਾ ਹਲਕਾ ਨਰਾਇਣਗੜ੍ਹ ਤੋਂ ਪਵਨ ਸੈਣੀ, ਪੁੰਡਰੀ ਤੋਂ ਸਤਪਾਲ ਜਾਂਬਾ, ਅਸੰਧ ਤੋਂ ਯੋਗੇਂਦਰ ਕੌਸ਼ਿਕ, ਗਨੌਰ ਤੋਂ ਦੇਵੇਂਦਰ ਕੌਸ਼ਿਕ, ਰਾਈ ਤੋਂ ਸ੍ਰੀਮਤੀ ਕ੍ਰਿਸ਼ਨਾ ਗਹਿਲਾਵਤ ਅਤੇ ਬਰੋਦਾ ਤੋਂ ਪ੍ਰਦੀਪ ਸਾਂਗਵਾਨ, ਨਰਵਾਣਾ ਤੋਂ ਸ੍ਰੀਕ੍ਰਿਸ਼ਨ ਕੁਮਾਰ ਬੇਦੀ, ਡੱਬਵਾਲੀ ਤੋਂ ਬਲਦੇਵ ਸਿੰਘ ਮਾਂਗੀਯਾਨਾ, ਏਲਨਾਬਾਦ ਤੋਂ ਅਮੀਰ ਚੰਦ ਮਹਿਤਾ, ਰੋਹਤਕ ਤੋਂ ਮਨੀਸ਼ ਗਰੋਵਰ, ਨਾਰਨੌਲ ਤੋਂ ਓਮ ਪ੍ਰਕਾਸ਼ ਯਾਦਵ, ਬਾਵਲ ਤੋਂ ਡਾ. ਕ੍ਰਿਸ਼ਨ ਕੁਮਾਰ, ਪਟੌਦੀ ਤੋਂ ਸ੍ਰੀਮਤੀ ਬਿਮਲਾ ਚੌਧਰੀ, ਨੂੰਹ ਤੋਂ ਸੰਜੇ ਸਿੰਘ, ਫਿਰੋਜ਼ਪੁਰ ਝਿਰਕਾ ਤੋਂ ਨਸੀਮ ਅਹਿਮਦ, ਪੁਨਹਾਨਾ ਤੋਂ ਇਜਾਜ਼ ਖ਼ਾਨ, ਹਥਿਨ ਤੋਂ ਮਨੋਜ ਰਾਵਤ, ਹੋਡਲ ਤੋਂ ਹਰਿੰਦਰ ਸਿੰਘ ਰਾਮ ਰਤਨ ਅਤੇ ਵਿਧਾਨ ਸਭਾ ਹਲਕਾ ਬਡਖਲ ਤੋਂ ਧਨੇਸ਼ ਅਦਲੱਖਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਨੇ ਹਰਿਆਣਾ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ ਵਿੱਚੋਂ 67 ਉਮੀਦਵਾਰਾਂ ਦਾ ਐਲਾਨ ਪਹਿਲੀ ਸੂਚੀ ਵਿੱਚ ਕੀਤਾ ਸੀ, ਜਦੋਂ ਕਿ ਇਕ ਪਿਹੋਵਾ ਦਾ ਉਮੀਦਵਾਰ ਬਦਲਣ ਸਣੇ 21 ਹੋਰ ਨਾਵਾਂ ਦਾ ਐਲਾਨ ਅੱਜ ਕਰ ਦਿੱਤਾ ਹੈ। ਇਸ ਤਰ੍ਹਾਂ ਭਾਜਪਾ ਨੇ 87 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਵਿਧਾਨ ਸਭਾ ਹਲਕਾ ਮਹਿੰਦਰਗੜ੍ਹ, ਸਿਰਸਾ ਤੇ ਫਰੀਦਾਬਾਦ ਦੇ ਉਮੀਦਵਾਰਾਂ ਦਾ ਐਲਾਨ ਬਾਕੀ ਹੈ। ਉਧਰ ਆਮ ਆਦਮੀ ਪਾਰਟੀ (ਆਪ) ਨੇ ਅੱਜ ਦੂਜੀ ਸੂਚੀ ਵਿਚ ਜਿਨ੍ਹਾਂ 9 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਸਦੌਰਾ ਤੋਂ ਰੀਟਾ ਬਾਮਾਨੀਆ, ਥਾਨੇਸਰ ਤੋਂ ਕ੍ਰਿਸ਼ਨ ਬਜਾਜ, ਇੰਦਰੀ ਤੋਂ ਹਵਾ ਸਿੰਘ, ਰਤੀਆ ਤੋਂ ਮੁਖਤਿਆਰ ਸਿੰਘ ਬਾਜ਼ੀਗਰ, ਆਦਮਪੁਰ ਤੋਂ ਐਡਵੋਕੇਟ ਭੁਪੇਂਦਰ ਬੈਨੀਵਾਲ, ਬਰਵਾਲਾ ਤੋਂ ਪ੍ਰੋ. ਛੱਤਰ ਪਾਲ ਸਿੰਘ, ਬਾਵਲ ਤੋਂ ਜਵਾਹਰ ਲਾਲ, ਫਰੀਦਾਬਾਦ ਤੋਂ ਪਰਵੇਸ਼ ਮਹਿਤਾ ਅਤੇ ਤਿਗਾਓਂ ਤੋਂ ਅਭੇਸ਼ ਚੰਦੇਲ ਸ਼ਾਮਲ ਹਨ।

Advertisement
Advertisement