ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਪੁਲੀਸ ਨੇ ਸ਼ੰਭੂ ਟੌਲ ਤੱਕ ਸੜਕ ਖੋਲ੍ਹ ਕੇ ਮਾਮੂਲੀ ਰਾਹਤ ਦਿੱਤੀ

06:54 AM Nov 19, 2024 IST

ਰਤਨ ਸਿੰਘ ਢਿੱਲੋਂ
ਅੰਬਾਲਾ, 18 ਨਵੰਬਰ
ਕਿਸਾਨ ਅੰਦੋਲਨ-2 ਦੇ ਚੱਲਦਿਆਂ 10 ਮਹੀਨਿਆਂ ਤੋਂ ਬੰਦ ਦਿੱਲੀ-ਅੰਮ੍ਰਿਤਸਰ ਹਾਈਵੇਅ-44 ਨੂੰ ਅੰਬਾਲਾ ਸ਼ਹਿਰ ਦੇ ਕਾਲਕਾ ਚੌਕ ਤੋਂ ਸ਼ੰਭੂ ਟੌਲ ਤੋਂ ਪਹਿਲਾਂ ਤੱਕ ਖੋਲ੍ਹ ਕੇ ਅੰਬਾਲਾ ਪੁਲੀਸ ਨੇ ਵਾਹਨ ਚਾਲਕਾਂ ਨੂੰ ਮਾਮੂਲੀ ਰਾਹਤ ਦਿੱਤੀ ਹੈ। ਪੁਲੀਸ ਨੇ ਬਲਦੇਵ ਨਗਰ ਥਾਣੇ ਦੇ ਸਾਹਮਣੇ ਬੰਦ ਕੀਤੇ ਕਾਲਕਾ ਚੌਕ ਫਲਾਈਓਵਰ ’ਤੇ ਲਾਏ ਬੈਰੀਕੇਡ ਹਟਾ ਲਏ ਹਨ। ਹੁਣ ਵਾਹਨ ਚਾਲਕ ਇਸ ਫਲਾਈਓਵਰ ਦੇ ਉੱਪਰੋਂ ਜਾ ਕੇ ਅੱਗੇ ਹਾਈਵੇਅ ਤੱਕ ਪਹੁੰਚ ਸਕਦੇ ਹਨ। ਉਸ ਤੋਂ ਅੱਗੇ ਰੂਟ ਡਾਇਵਰਟ ਕਰ ਦਿੱਤਾ ਗਿਆ ਹੈ। ਕੇਵਲ ਸ਼ੰਭੂ ਟੌਲ ਪਲਾਜ਼ਾ ਵੱਲ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਫਲਾਈਓਵਰ ਦੇ ਉੱਤੋਂ ਬੰਦ ਕੀਤੇ ਰਸਤੇ ਖੋਲ੍ਹ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਥੋੜ੍ਹੀ ਜਿਹੀ ਰਾਹਤ ਦੇਣ ਦਾ ਫੈਸਲਾ ਕਾਲਕਾ ਚੌਕ ਵਿੱਚ ਲਗਾਤਾਰ ਲੱਗ ਰਹੇ ਜਾਮ ਨੂੰ ਦੇਖਦਿਆਂ ਲਿਆ ਗਿਆ ਹੈ ਜਦੋਂ ਕਿ ਸ਼ੰਭੂ ਟੌਲ ਵੱਲੋਂ ਅੰਬਾਲਾ ਸ਼ਹਿਰ ਵੱਲ ਆਉਣ ਵਾਲਾ ਰਸਤਾ ਪਹਿਲਾਂ ਹੀ ਖੋਲ੍ਹ ਦਿੱਤਾ ਗਿਆ ਸੀ। ਨੈਸ਼ਨਲ ਹਾਈਵੇਅ ਦਾ ਇਹ ਥੋੜ੍ਹਾ ਜਿਹਾ ਹਿੱਸਾ ਖੁੱਲ੍ਹਣ ਨਾਲ ਵਾਹਨ ਚਾਲਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਨਾਲ ਉਨ੍ਹਾਂ ਨੂੰ ਲੰਮੇ ਚੱਕਰ ਅਤੇ ਜਾਮ ਤੋਂ ਨਿਜਾਤ ਮਿਲ ਜਾਵੇਗੀ। ਅੰਬਾਲਾ ਪੁਲੀਸ ਨੇ ਫਰਵਰੀ 2024 ਵਿੱਚ ਦਿੱਲੀ ਜਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬਾਰਡਰ ’ਤੇ ਬੈਰੀਕੇਡਜ਼ ਅਤੇ ਪੱਕੇ ਨਾਕੇ ਲਾ ਦਿੱਤੇ ਸਨ। ਇਸ ਦੌਰਾਨ ਸ਼ਹਿਰ ਦੇ ਕਾਲਕਾ ਚੌਕ ਵਾਲਾ ਫਲਾਈਓਵਰ ਵੀ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਗਿਆ ਸੀ ਤਾ ਕਿ ਕੋਈ ਵੀ ਵਾਹਨ ਸ਼ੰਭੂ ਟੌਲ ਵੱਲ ਨਾ ਜਾ ਸਕੇ। ਟਰੈਫਿਕ ਪੁਲੀਸ ਥਾਣੇ ਦੇ ਐੱਸਐੱਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਸ਼ੰਭੂ ਟੌਲ ਪਲਾਜ਼ਾ ਤੋਂ ਪਹਿਲਾਂ ਹਾਈਵੇਅ ਤੱਕ ਲੱਗੇ ਬੈਰੀਕੇਡ ਅਤੇ ਪੱਕੇ ਨਾਕੇ ਹਟਾ ਦਿੱਤੇ ਗਏ ਹਨ। ਹੁਣ ਵਾਹਨ ਚਾਲਕ ਸਿੱਧੇ ਫਲਾਈਓਵਰ ਦੇ ਰਸਤੇ ਆ-ਜਾ ਸਕਦੇ ਹਨ। ਉਹ ਜੱਗੀ ਸਿਟੀ ਸੈਂਟਰ ਤੋਂ ਕਾਲਕਾ ਚੌਕ ਫਲਾਈਓਵਰ ਰਾਹੀਂ ਸ਼ੰਭੂ ਟੌਲ ਅਤੇ ਉੱਥੋਂ ਹਿਸਾਰ ਰੋਡ ਹੁੰਦੇ ਹੋਏ ਪੰਜਾਬ ਜਾ ਸਕਣਗੇ। ਇਸੇ ਤਰ੍ਹਾਂ ਉੱਥੋਂ ਚੰਡੀਗੜ੍ਹ ਵੱਲ ਵੀ ਜਾ ਸਕਦੇ ਹਨ।

Advertisement

Advertisement