Haryana News: ਨਾਬਾਲਗ ਲੜਕੀ ਦਾ ਵਿਆਹ: ਬਰਾਤ ਤੋਂ ਪਹਿਲਾਂ ਪਹੁੰਚੀ ਪੁਲੀਸ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 29 ਨਵੰਬਰ
ਕੈਥਲ ਸ਼ਹਿਰ ਦੇ ਚੰਦਾਨਾ ਗੇਟ ਨੇੜੇ ਇੱਕ ਕਲੋਨੀ ਵਿੱਚ ਸਾਢੇ 14 ਸਾਲਾ ਲੜਕੀ ਦੇ ਵਿਆਹ ਲਈ ਮੰਡਪ ਸਜਾਇਆ ਹੋਇਆ ਸੀ ਅਤੇ ਸ਼ਹਿਰ ਦੀ ਇੱਕ ਹੋਰ ਕਲੋਨੀ ਤੋਂ ਬਰਾਤ ਨੇ ਪੁੱਜਣਾ ਲੜਕੀ ਨੂੰ ਵਿਆਹੁਣ ਆਉਣ ਸੀ। ਪਰ ਇਸ ਵਿਆਹ ਵਿੱਚ ਬਰਾਤ ਤੋਂ ਪਹਿਲਾਂ ਬਾਲ ਵਿਆਹ ਰੋਕੂ ਟੀਮ ਪੁਲੀਸ ਸਮੇਤ ਪੁੱਜ ਗਈ।
ਜਾਣਕਾਰੀ ਅਨੁਸਾਰ ਸੱਤਵੀਂ ਜਮਾਤ ਦੀ ਪੜ੍ਹਾਈ ਛੱਡ ਚੁੱਕੀ 14 ਸਾਲਾ ਲੜਕੀ ਨੂੰ 20 ਸਾਲਾ ਲਾੜਾ ਵਿਆਹੁਣ ਲਈ ਆ ਰਿਹਾ ਸੀ। ਪਰ ਬਾਲ ਵਿਆਹ ਰੋਕੂ ਦਫ਼ਤਰ ਦੀ ਟੀਮ ਨੇ ਲਾੜੇ ਦੇ ਪੱਖ ਨਾਲਫੋਨ ’ਤੇ ਗੱਲ ਕੀਤੀ ਅਤੇ ਬਰਾਤ ਨੂੰ ਉੱਥੇ ਹੀ ਰੁਕਵਾ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਲ ਵਿਆਹ ਰੋਕੂ ਅਧਿਕਾਰੀ ਨੀਲਮ ਦੀ ਅਗਵਾਈ ਹੇਠ ਟੀਮ ਨੂੰ ਇਲਾਕੇ ਦੇ ਕਿਸੇ ਵਿਅਕਤੀ ਤੋਂ ਇਸ ਬਾਲ ਵਿਆਹ ਦੀ ਸੂਚਨਾ ਮਿਲੀ ਸੀ। ਜਿਸ ਸਬੰਧੀ ਕਾਰਵਾਈ ਕਰਦਿਆਂ ਉਨ੍ਹਾਂ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚ ਕਿ ਇਸ ਵਿਆਹ ਨੂੰ ਰੋਕ ਦਿੱਤਾ।
ਅਧਿਕਾਰੀਆਂ ਅਨੁਸਾਰ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਆਧਾਰ ਕਾਰਡ ਅਨੁਸਾਰ ਲੜਕੀ ਦੀ ਉਮਰ ਸਿਰਫ਼ ਸਾਢੇ 14 ਸਾਲ ਸੀ। ਇਸ ਸਬੰਧੀ ਇਕ ਪਰਿਸ਼ਤੇਦਾਰ ਨੇ ਦੱਸਿਆ ਕਿ ਆਧਾਰ ਕਾਰਡ ਵਿੱਚ ਗਲਤੀ ਨਾਲ ਲੜਕੀ ਦੀ ਉਮਰ ਘੱਟ ਲਿਖੀ ਗਈ ਸੀ। ਪਰ ਜਦੋਂ ਪੁਲਸ ਨੇ ਸਹੀ ਉਮਰ ਬਾਰੇ ਪੁੱਛਿਆ ਤਾਂ ਉਸ ਮੁਤਾਬਕ ਵੀ ਲੜਕੀ ਬਾਲਗ ਨਹੀਂ ਸੀ।
ਅਧਿਕਾਰੀਆਂ ਵੱਲੋਂ ਵੱਲੋਂ ਕਾਨੂੰਨ ਬਾਰੇ ਸਮਝਾਏ ਜਾਣ ਤੋਂ ਬਾਅਦ ਪਰਿਵਾਰ ਤੋਂ ਲੜਕੀ ਦਾ ਬਾਲਗ ਹੋਣ ਤੱਕ ਵਿਆਹ ਨਾ ਕਰਨ ਬਾਰੇ ਸਹਿਮਤੀ ਪੱਤਰ ਲਿਆ ਗਿਆ।