Haryana News: 22 ਸਾਲਾ ਲੜਕੀ ਨੇ ਕੀਤਾ ਮਾਂ ਦਾ ਕਤਲ
01:04 PM Feb 06, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਹਿਸਾਰ, 6 ਫਰਵਰੀ
Advertisement
Haryana News: ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਪੇਂਟਵਾਸ ਵਿੱਚ ਇੱਕ ਮੁਟਿਆਰ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਊਸ਼ਾ ਦੇਵੀ (45) ਵਜੋਂ ਹੋਈ ਹੈ, ਜੋ ਕਿ ਆਪਣੀ ਧੀ ਨਿੱਕੂ (22) ਨਾਲ ਸੁੱਕੀਆਂ ਲੱਕੜਾਂ ਇਕੱਠੀਆਂ ਕਰਨ ਲਈ ਖੇਤ ਗਈ ਸੀ। ਊਸ਼ਾ ਦੇ ਪਤੀ ਸੁਨੀਲ ਕੁਮਾਰ ਨੇ ਦੋਸ਼ ਲਾਇਆ ਕਿ ਉਸ ਦੀ ਬੇਟੀ ਨਿੱਕੂ ਨੇ ਊਸ਼ਾ ਦੇਵੀ ’ਤੇ ਕੁਹਾੜੀ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਨਿੱਕੂ ਨੇ ਉਸ ਦੀ ਮਾਂ ਨੂੰ ਆਪਣੇ ਨਾਲ ਖੇਤ ਜਾਣ ਲਈ ਕਿਹਾ ਸੀ।
Advertisement
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਬੀਤੀ ਰਾਤ ਦੀ ਹੈ ਅਤੇ ਅੱਜ ਸਵੇਰੇ ਮ੍ਰਿਤਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਘਟਨਾ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਿੱਕੂ ਦੀ ਭਾਲ ਜਾਰੀ ਹੈ।
Advertisement