ਹਰਿਆਣਾ: ਮੋਬਾਈਲ ਗੇਮਿੰਗ ਦੀ ਲਤ ਨੇ ਲਈ ਨਾਬਾਲਗ ਦੀ ਜਾਨ
06:40 AM Feb 01, 2025 IST
Advertisement
ਕੁਰੂਕਸ਼ੇਤਰ: ਪਰਿਵਾਰ ਵੱਲੋਂ ਮੋਬਾਈਲ ਫੋਨ ’ਤੇ ਗੇਮ ਖੇਡਣ ਤੋਂ ਰੋਕਣ ’ਤੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਇਕ 15 ਸਾਲਾ ਨਾਬਾਲਗ ਲੜਕੇ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਸਬ-ਇੰਸਪੈਕਟਰ ਕਮਲ ਰਾਣਾ ਨੇ ਕਿਹਾ ਕਿ ਸ਼ਾਦੀਪੁਰ ਸ਼ਹੀਦਾਂ ਦੇ ਰਹਿਣ ਵਾਲੇ ਨੌਵੀਂ ਜਮਾਤ ਦੇ ਵਿਦਿਆਰਥੀ ਨੂੰ ਮੋਬਾਈਲ ਫੋਨ ’ਤੇ ਗੇਮ ਖੇਡਣ ਦੀ ਲਤ ਸੀ, ਜਿਸ ਕਾਰਨ ਉਸ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ। ਰਾਣਾ ਨੇ ਕਿਹਾ, ‘‘ਜਦੋਂ ਪਰਿਵਾਰ ਨੇ ਵੀਰਵਾਰ ਨੂੰ ਉਸ ਨੂੰ ਮੋਬਾਈਲ ਗੇਮ ਖੇਡਣ ਤੋਂ ਰੋਕਿਆ ਤਾਂ ਉਹ ਘਰੋਂ ਦੌੜ ਗਿਆ ਅਤੇ ਉਸ ਨੇ ਪਿੰਡ ਨੇੜਿਓਂ ਲੰਘਦੇ ਦਿੱਲੀ-ਅੰਮ੍ਰਿਤਸਰ ਰੇਲਵੇ ਟਰੈਕ ’ਤੇ ਜਾ ਕੇ ਖ਼ੁਦਕੁਸ਼ੀ ਕਰ ਲਈ।’’ -ਪੀਟੀਆਈ
Advertisement
Advertisement
Advertisement