For the best experience, open
https://m.punjabitribuneonline.com
on your mobile browser.
Advertisement

ਲੋਕ ਮਿਲਣੀ ਦੌਰਾਨ ਹਰਿਆਣਾ ਦੇ ਮੰਤਰੀ ਦੀ ਸਿਹਤ ਵਿਗੜੀ

06:51 AM Dec 11, 2023 IST
ਲੋਕ ਮਿਲਣੀ ਦੌਰਾਨ ਹਰਿਆਣਾ ਦੇ ਮੰਤਰੀ ਦੀ ਸਿਹਤ ਵਿਗੜੀ
Advertisement

ਯਮੁਨਾਨਗਰ (ਦਵਿੰਦਰ ਸਿੰਘ) : ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੂੰ ਚੱਕਰ ਆਉਣ ਮਗਰੋਂ ਉਨ੍ਹਾਂ ਨੂੰ ਇੱਥੋਂ ਦੇ ਨਿੱਜੀ ਹਸਪਾਤਲ ’ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਉਨ੍ਹਾਂ ਦਾ ਹਾਲਤ ਸਥਿਰ ਹੈ। ਸੂਤਰਾਂ ਅਨੁਸਾਰ ਜਗਾਧਰੀ ਤੋਂ ਵਿਧਾਇਕ ਕੰਵਰਪਾਲ (63) ਇੱੱਥੇ ਜਨਸੰਵਾਦ ਪ੍ਰੋਗਰਾਮ ’ਚ ਸ਼ਾਮਲ ਹੋਏ ਸਨ ਅਤੇ ਅਚਾਨਕ ਉਨ੍ਹਾਂ ਨੂੰ ਚੱਕਰ ਆਇਆ। ਡਾਕਟਰਾਂ ਨੇ ਕਿਹਾ ਕਿ ਵੱਧ ਰੁਝੇਵਿਆਂ ਤੇ ਵਧੇਰੇ ਕੰਮ ਕਾਰਨ ਉਨ੍ਹਾਂ ਨੂੰ ਚੱਕਰ ਆਇਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਰੂਰੀ ਟੈਸਟ ਤੇ ਸਕੈਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਟੈਸਟ ਰਿਪੋਰਟਾਂ ਠੀਕ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਫੋਨ ’ਤੇ ਸਿਹਤ ਮੰਤਰੀ ਕੰਵਰਪਾਲ ਦਾ ਹਾਲ-ਚਾਲ ਜਾਣਿਆ। -ਪੀਟੀਆਈ

Advertisement

Advertisement
Author Image

Advertisement
Advertisement
×