ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਹਰਿਆਣਾ ਬਣਿਆ ਫਾਡੀ: ਹੁੱਡਾ

07:51 AM Sep 26, 2024 IST
ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦਾ ਸਵਾਗਤ ਕਰਦੇ ਹੋਏ ਕਾਂਗਰਸੀ ਆਗੂ ਅਤੇ ਵਰਕਰ।

ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ/ਸੀਵਨ, 25 ਸਤੰਬਰ
ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ 2014 ਵਿੱਚ ਜੋ ਰਾਜ ਵਿਕਾਸ, ਰੁਜ਼ਗਾਰ, ਪ੍ਰਤੀ ਵਿਅਕਤੀ ਆਮਦਨ ਵਿੱਚ ਪੂਰੇ ਦੇਸ਼ ਵਿੱਚ ਨੰਬਰ ਇਕ ਸੀ ਉਸ ਨੂੰ ਭਾਜਪਾ ਨੇ ਆਪਣੀਆਂ ਗਲਤ ਨੀਤੀਆਂ ਕਾਰਨ ਸਭ ਤੋਂ ਫਾਡੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਬੇਰੁਜ਼ਗਾਰੀ, ਨਸ਼ਾ, ਅਪਰਾਧ, ਮਹਿੰਗਾਈ ਅਤੇ ਲੁੱਟਮਾਰ ਵਿੱਚ ਨੰਬਰ ਇਕ ਬਣਿਆ ਹੋਇਆ ਹੈ। ਉਹ ਅੱਜ ਇੱਥੇ ਹਲਕਾ ਗੂਹਲਾ ਦੇ ਕਸਬਾ ਸੀਵਨ ਵਿੱਚ ਕਾਂਗਰਸ ਉਮੀਦਵਾਰ ਦੇਵੇਂਦਰ ਹੰਸ ਦੇ ਹੱਕ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨੌਜਵਾਨ ਆਪਣੀ ਜ਼ਮੀਨਾਂ ਵੇਚ ਕੇ ਗਲਤ ਤਰੀਕੇ ਨਾਲ ਅਮਰੀਕਾ ਜਾ ਰਹੇ ਹਨ। ਇਸ ਸਰਕਾਰ ਨੇ ਦੇਸ਼ ਦੀਆਂ ਪਹਿਲਵਾਨ ਧੀਆਂ ਨਾਲ ਜੋ ਬਦਸਲੂਕੀ ਕੀਤੀ ਉਹ ਸਾਰਾ ਦੇਸ਼ ਜਾਣਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਦੇ ਹੀ ਕੌਸ਼ਲ ਰੁਜ਼ਗਾਰ ਨਿਗਮ ਨੂੰ ਬੰਦ ਕਰਕੇ ਦੋ ਲੱਖ ਨੌਜਵਾਨਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇਗੀ।
ਰੈਲੀ ਨੂੰ ਸਾਬਕਾ ਸੰਸਦੀ ਸਕੱਤਰ ਦਿੱਲੂ ਰਾਮ ਬਾਜ਼ੀਗਰ , ਸਾਬਕਾ ਵਿਧਾਇਕ ਫੂਲ ਸਿੰਘ ਖੇੜੀ ਅਤੇ ਅਨਿਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਧੀਰ ਮਹਿਤਾ, ਪਿਰਥੀ ਸੈਣੀ, ਪਾਲਾ ਰਾਮ, ਵਿਕਾਸ ਗੁੱਜਰ, ਰਾਹੁਲ ਰਾਣਾ, ਗੁਰਦੀਪ ਤੰਵਰ, ਬਲਬੀਰ ਆਰਿਆ, ਰਮੇਸ਼ ਪੁਨੀਆ, ਯੁਜਵੇਂਦਰ ਰਾਣਾ, ਤਰਸੇਮ ਗੋਇਲ, ਨੇਤਰਪਾਲ ਸ਼ਰਮਾ, ਜਸਵਿੰਦਰ ਕੁੰਡੂ, ਤਰਸੇਮ ਗਰਗ ਹਾਜ਼ਰ ਸਨ।

Advertisement

Advertisement