ਹਰਿਆਣਾ ਗੁਰਦੁਆਰਾ ਚੋਣਾਂ: ਹਰਮਨਪ੍ਰੀਤ ਨੇ ਚੋਣ ਪਿੜ ਭਖ਼ਾਇਆ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 14 ਜਨਵਰੀ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਥਾਨੇਸਰ ਦੇ ਵਾਰਡ ਨੰ. 15 ਤੋਂ ਚੋਣ ਲੜ ਰਹੇ ਹਰਮਨਪ੍ਰੀਤ ਸਿੰਘ ਨੂੰ ਥਾਨੇਸਰ ਦੇ ਵਾਰਡ ਨੰ. 15 ਅਧੀਨ ਪੈਂਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਸਿੱਖ ਵੋਟਰਾਂ ਵੱਲੋਂ ਵੀ ਵੱਡੀ ਗਿਣਤੀ ਵਿਚ ਸਮਰਥਨ ਮਿਲ ਰਿਹਾ ਹੈ। ਵਾਰਡ ਨੰਬਰ 15 ਅਧੀਨ ਪੈਂਦੇ ਪਿੰਡ ਬਗਥਲਾ, ਧੁਰਾਲਾ, ਹੰਸਾਲਾ, ਦਬਖੇੜੀ, ਬਲਾਹੀ, ਜੋਤੀਸਰ ਤੋਂ ਇਲਾਵਾ ਸ਼ਹਿਰੀ ਖੇਤਰ ਦੀ ਫੌਜੀ ਕਲੋਨੀ ਵਿੱਚ ਚਲਾਈ ਗਈ ਜਨ ਸੰਪਰਕ ਮੁਹਿੰਮ ਦੌਰਾਨ ਉਨ੍ਹਾਂ ਨੂੰ ਸਿੱਖ ਵੋਟਰਾਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਮੂਹ ਸਿੱਖ ਸੰਗਤਾਂ ਅਤੇ ਸਭਾਵਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਸਮੂਹ ਸੰਗਤ ਨੂੰ 19 ਜਨਵਰੀ ਨੂੰ ਚੋਣ ਨਿਸ਼ਾਨ ਜੀਪ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਗੁਰੂ ਘਰਾਂ ਦੀ ਹੱਦਬੰਦੀ ਨੂੰ ਕਾਇਮ ਰੱਖਦੇ ਹੋਏ ਕਮੇਟੀ ਨਾਲ ਸਬੰਧਤ ਸਾਰੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣਗੇ। ਇਸ ਮੌਕੇ ਕਰਨ, ਸਾਬਕਾ ਸਰਪੰਚ ਮਨਜੀਤ ਸਿੰਘ, ਚੈਂਚਲ ਸਿੰਘ, ਜਗੀਰ ਸਿੰਘ, ਰਿੰਦਾ ਸਿੰਘ, ਸੁਖਵੰਤ ਸਿੰਘ, ਹਰਬੰਸ ਸਿੰਘ, ਗੁਰਬਖਸ਼ ਸਿੰਘ, ਕੰਵਲ ਸਿੰਘ, ਸਰਪੰਚ ਭਗਵਾਨ ਸਿੰਘ ਹਾਜ਼ਰ ਸਨ।