For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਗੁਰਦੁਆਰਾ ਚੋਣਾਂ: ਹਰਮਨਪ੍ਰੀਤ ਨੇ ਚੋਣ ਪਿੜ ਭਖ਼ਾਇਆ

07:30 AM Jan 15, 2025 IST
ਹਰਿਆਣਾ ਗੁਰਦੁਆਰਾ ਚੋਣਾਂ  ਹਰਮਨਪ੍ਰੀਤ ਨੇ ਚੋਣ ਪਿੜ ਭਖ਼ਾਇਆ
ਵਾਰਡ ਨੰਬਰ 15 ਦੇ ਵਾਸੀਆਂ ਨਾਲ ਉਮੀਦਵਾਰ ਹਰਮਨਪ੍ਰੀਤ ਸਿੰਘ।
Advertisement

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 14 ਜਨਵਰੀ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਥਾਨੇਸਰ ਦੇ ਵਾਰਡ ਨੰ. 15 ਤੋਂ ਚੋਣ ਲੜ ਰਹੇ ਹਰਮਨਪ੍ਰੀਤ ਸਿੰਘ ਨੂੰ ਥਾਨੇਸਰ ਦੇ ਵਾਰਡ ਨੰ. 15 ਅਧੀਨ ਪੈਂਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਸਿੱਖ ਵੋਟਰਾਂ ਵੱਲੋਂ ਵੀ ਵੱਡੀ ਗਿਣਤੀ ਵਿਚ ਸਮਰਥਨ ਮਿਲ ਰਿਹਾ ਹੈ। ਵਾਰਡ ਨੰਬਰ 15 ਅਧੀਨ ਪੈਂਦੇ ਪਿੰਡ ਬਗਥਲਾ, ਧੁਰਾਲਾ, ਹੰਸਾਲਾ, ਦਬਖੇੜੀ, ਬਲਾਹੀ, ਜੋਤੀਸਰ ਤੋਂ ਇਲਾਵਾ ਸ਼ਹਿਰੀ ਖੇਤਰ ਦੀ ਫੌਜੀ ਕਲੋਨੀ ਵਿੱਚ ਚਲਾਈ ਗਈ ਜਨ ਸੰਪਰਕ ਮੁਹਿੰਮ ਦੌਰਾਨ ਉਨ੍ਹਾਂ ਨੂੰ ਸਿੱਖ ਵੋਟਰਾਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਮੂਹ ਸਿੱਖ ਸੰਗਤਾਂ ਅਤੇ ਸਭਾਵਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮਜ਼ਬੂਤ ​​ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਸਮੂਹ ਸੰਗਤ ਨੂੰ 19 ਜਨਵਰੀ ਨੂੰ ਚੋਣ ਨਿਸ਼ਾਨ ਜੀਪ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਗੁਰੂ ਘਰਾਂ ਦੀ ਹੱਦਬੰਦੀ ਨੂੰ ਕਾਇਮ ਰੱਖਦੇ ਹੋਏ ਕਮੇਟੀ ਨਾਲ ਸਬੰਧਤ ਸਾਰੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣਗੇ। ਇਸ ਮੌਕੇ ਕਰਨ, ਸਾਬਕਾ ਸਰਪੰਚ ਮਨਜੀਤ ਸਿੰਘ, ਚੈਂਚਲ ਸਿੰਘ, ਜਗੀਰ ਸਿੰਘ, ਰਿੰਦਾ ਸਿੰਘ, ਸੁਖਵੰਤ ਸਿੰਘ, ਹਰਬੰਸ ਸਿੰਘ, ਗੁਰਬਖਸ਼ ਸਿੰਘ, ਕੰਵਲ ਸਿੰਘ, ਸਰਪੰਚ ਭਗਵਾਨ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement