ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਚੋਣਾਂ: ਆਜ਼ਾਦ ਉਮੀਦਵਾਰ ਚੀਮਾ ਵੱਲੋਂ ਪਿੰਡਾਂ ਦਾ ਦੌਰਾ

08:37 AM Sep 26, 2024 IST
ਬਾਬੈਨ ਖੇਤਰ ’ਚ ਵਿਕਰਮਜੀਤ ਸਿੰਘ ਚੀਮਾ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ। -ਫੋਟੋ ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਲਾਡਵਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਚੀਮਾ ਨੇ ਬਾਬੈਨ ਖੇਤਰ ਦੇ ਪਿੰਡ ਭੁਖੜੀ, ਝੰਡੋਲਾ, ਨਖਰੋਜਪੁਰ, ਫਾਲਸੰਡਾ ਆਦਿ ਕਈ ਪਿੰਡਾਂ ਦਾ ਦੌਰਾ ਕਰ ਲੋਕਾਂ ਨਾਲ ਚੋਣ ਮੀਟਿੰਗਾਂ ਕੀਤੀਆਂ। ਪਿੰਡਾਂ ਵਿਚ ਲੋਕਾਂ ਨੇ ਉਨ੍ਹਾਂ ਦਾ ਫੁੱਲਾ-ਮਾਲਾਵਾਂ ਪਹਿਨਾ ਕੇ ਸਵਾਗਤ ਕੀਤਾ।
ਮੀਟਿੰਗਾਂ ਦੌਰਾਨ ਚੀਮਾ ਨੇ ਵਾਅਦਾ ਕੀਤਾ ਕਿ ਲੋਕਾਂ ਦਾ ਸਹਿਯੋਗ ਨਾਲ ਕਾਮਯਾਬ ਹੋਣ ਮਗਰੋਂ ਹਲਕੇ ਦੀ ਤਸਵੀਰ ਬਦਲ ਦੇਣਗੇ। ਉਨ੍ਹਾਂ ਆਖਿਆ ਕਿ ਉਹ ਹਲਕੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪਹਿਲ ਦੇ ਆਧਾਰ ’ਤੇ ਦਿਵਾਉਣ ਦਾ ਕੰਮ ਕਰਨਗੇ। ਚੀਮਾ ਨੇ ਕਥਿਤ ਦਾਅਵਾ ਕੀਤਾ ਕਿ ਹੁਣ ਤੱਕ ਲਾਡਵਾ ਤੋਂ ਜਿੰਨੇ ਵੀ ਵਿਧਾਇਕ ਬਣੇ ਹਨ ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਕੋਈ ਖਾਸ ਕੰਮ ਨਹੀਂ ਕੀਤਾ। ਉਨ੍ਹਾਂ ਵਾਅਦਾ ਕੀਤਾ ਕਿ ਉਹ ਲਾਡਵਾ ਵਿੱਚ ਬਾਈਪਾਸ, ਬਾਬੈਨ ਵਿਚ ਲੜਕੀਆਂ ਦਾ ਕਾਲਜ ਤੇ ਯਾਤਰੀਆਂ ਦੀ ਸੁਵਿਧਾ ਲਈ ਬੱਸ ਸਟੈਂਡ ਦਾ ਨਿਰਮਾਣ ਕਰਵਾਉਣ ਲਈ ਵੀ ਕੋਸ਼ਿਸ਼ਾਂ ਕਰਨਗੇ। ਖੇਤਰ ਦੀਆਂ ਧੀਆਂ ਲਈ ਵਿਸ਼ੇਸ਼ ਯੋਜਨਾਵਾਂ ਬਣਾ ਕੇ ਉਨ੍ਹਾਂ ਨੂੰ ਰੁਜ਼ਗਾਰ ਦੇਣ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਸੱਭਿਆਚਾਰ ਨੂੰ ਵਿਕਸਿਤ ਕਰਨ ਵੱਲ ਧਿਆਨ ਦੇਣਗੇ।

Advertisement

Advertisement