For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਚੋਣਾਂ: ਕਾਂਗਰਸ ਨੇ 60 ਸੀਟਾਂ ਦੇ ਬਣਾਏ ਪੈਨਲ

10:21 PM Aug 29, 2024 IST
ਹਰਿਆਣਾ ਚੋਣਾਂ  ਕਾਂਗਰਸ ਨੇ 60 ਸੀਟਾਂ ਦੇ ਬਣਾਏ ਪੈਨਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 29 ਅਗਸਤ

Advertisement

ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ’ਤੇ ਚਰਚਾ ਕਰਦਿਆਂ 60 ਸੀਟਾਂ ’ਤੇ ਪੈਨਲ ਬਣਾ ਦਿੱਤੇ ਹਨ। ਬਾਕੀ ਦੀਆਂ 30 ਸੀਟਾਂ ’ਤੇ ਸ਼ੁੱਕਰਵਾਰ ਨੂੰ ਪੈਨਲ ਬਣਾਏ ਜਾ ਸਕਦੇ ਹਨ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ 2 ਸਤੰਬਰ ਨੂੰ ਤੈਅ ਹੈ ਜਿਸ ’ਚ ਕੁਝ ਨਾਵਾਂ ’ਤੇ ਮੋਹਰ ਲੱਗ ਸਕਦੀ ਹੈ। ਪਾਰਟੀ ਨੇ ਚੋਣਾਂ ’ਚ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨ੍ਹਾਂ ਹੀ ਮੈਦਾਨ ’ਚ ਉਤਰਨ ਦਾ ਫ਼ੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਕਾਂਗਰਸ ਦੋ ਤੋਂ ਤਿੰਨ ਵਾਰ ਚੋਣ ਹਾਰਨ ਵਾਲੇ ਆਗੂਆਂ ਨੂੰ ਟਿਕਟ ਨਹੀਂ ਦੇਵੇਗੀ।

Advertisement
Author Image

Advertisement