For the best experience, open
https://m.punjabitribuneonline.com
on your mobile browser.
Advertisement

Live ਹਰਿਆਣਾ ਚੋਣਾਂ: ਭਾਜਪਾ ਵੱਲੋਂ ਹੈਟ੍ਰਿਕ ਲਾਉਣ ਦੀ ਤਿਆਰੀ

09:53 AM Oct 08, 2024 IST
live ਹਰਿਆਣਾ ਚੋਣਾਂ  ਭਾਜਪਾ ਵੱਲੋਂ ਹੈਟ੍ਰਿਕ ਲਾਉਣ ਦੀ ਤਿਆਰੀ
ਐਸ ਡੀ ਕਾਲਜ ਵਿੱਚ ਚੱਲ ਰਹੀ ਅੰਬਾਲਾ ਕੈਂਟ ਹਲਕੇ ਦੀਆਂ ਵੋਟਾਂ ਦੀ ਗਿਣਤੀ। (ਫੋਟੋ: ਰਤਨ ਸਿੰਘ ਢਿੱਲੋਂ)
Advertisement

ਆਤਿਸ਼ ਗੁਪਤਾ/ਏਜੰਸੀਆਂ
ਚੰਡੀਗੜ੍ਹ, 8 ਅਕਤੂਬਰਸੱਤਾਧਾਰੀ ਭਾਜਪਾ ਨੇ ਹਰਿਆਣਾ ਵਿਚ ਹੈਟ੍ਰਿਕ ਲਾਉਣ ਦੀ ਤਿਆਰੀ ਖਿੱਚ ਲਈ ਹੈ। ਭਾਜਪਾ ਨੇ ਸੂਬੇ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਤੋਂ ਵੱਧ (50) ਸੀਟਾਂ ’ਤੇ ਲੀਡ ਬਣਾ ਲਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ਾਮੀਂ ਪੰਜ ਵਜੇ ਤੱਕ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੇ ਅੰਕੜਿਆਂ ਮੁਤਾਬਕ ਭਾਜਪਾ ਨੇ 29 ਸੀਟਾਂ ਜਿੱਤ ਲਈਆਂ ਹਨ ਜਦੋਂਕਿ ਉਸ ਦੇ ਉਮੀਦਵਾਰ 20 ਸੀਟਾਂ ’ਤੇ ਅੱਗੇ ਚੱਲ ਰਹੇ ਹਨ। ਸਰਕਾਰ ਬਣਾਉਣ ਲਈ 46 ਸੀਟਾਂ ਦਾ ਜਾਦੂਈ ਅੰਕੜਾ ਲੋੜੀਂਦਾ ਹੈ। ਕਾਂਗਰਸ ਨੇ 28 ਸੀਟਾਂ ਜਿੱਤ ਲਈਆਂ ਹਨ ਤੇ ਪਾਰਟੀ ਨੇ 8 ਸੀਟਾਂ ’ਤੇ ਲੀਡ ਬਣਾਈ ਹੋਈ ਹੈ। ਆਜ਼ਾਦ ਉਮੀਦਵਾਰ ਵਿਚੋਂ ਦੋ ਜਿੱਤ ਗਏ ਹਨ ਜਦੋਂਕਿ ਇਕ ਨੇ ਲੀਡ ਬਣਾਈ ਹੋਈ ਹੈ। ਇਨੈਲੋ ਦੋ ਸੀਟਾਂ ’ਤੇ ਅੱਗੇ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਤੋਂ ਅਤੇ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ ਕਿਲੋਈ ਤੋਂ ਚੋਣ ਜਿੱਤ ਗਏ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਉਦੈ ਭਾਨ ਹੋਡਲ ਹਲਕੇ ਤੋਂ ਚੋਣ ਚਾਰ ਗਏ ਹਨ। ਪੰਚਕੂਲਾ ਤੋਂ ਕਾਂਗਰਸ ਦੇ ਚੰਦਰਮੋਹਨ ਜਿੱਤ ਗਏਨ। ਉਨ੍ਹਾਂ ਭਾਜਪਾ ਆਗੂ ਤੇ ਮੌਜੂਦਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਹਰਾਇਆ। ਇਨੈਲੋ ਦੇ ਅਭੈ ਸਿੰਘ ਚੌਟਾਲਾ 14861 ਵੋਟਾਂ ਨਾਲ ਏਲਨਾਬਾਦ ਸੀਟ ਹਾਰ ਗਏ ਹਨ। ਜੇਜੇਪੀ ਦੇ ਦੁਸ਼ਿਅੰਤ ਚੌਟਾਲਾ 14ਵੇਂ ਗੇੜ ਦੀ ਗਿਣਤੀ ’ਚ ਮਹਿਜ਼ 7136 ਵੋਟਾਂ ਨਾਲ ਪੰਜਵੇਂ ਸਥਾਨ ’ਤੇ ਹਨ। ਅੰਬਾਲਾ ਕੈਂਟ ਤੋਂ ਸੀਨੀਅਰ ਭਾਜਪਾ ਆਗੂ ਅਨਿਲ ਵਿਜ 7277 ਵੋਟਾਂ ਨਾਲ ਜਿੱਤ ਗਏ। ਉਨ੍ਹਾਂ ਆਪਣੀ ਨੇੜਲੀ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਨੂੰ ਹਰਾਇਆ।

Advertisement

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੁਰੂਕਸ਼ੇਤਰ ਦੀ ਲਾਡਵਾ ਸੀਟ ਤੋਂ ਕਾਂਗਰਸ ਦੇ ਆਪਣੇ ਵਿਰੋਧੀ ਉਮੀਦਵਾਰ ਮੇਘਾ ਸਿੰਘ ਤੋਂ 16054 ਵੋਟਾਂ ਦੇ ਵੱਡੇ ਫ਼ਰਕ ਨਾਲ ਅੱਗੇ ਹਨ। ਸਾਬਕਾ ਮੁੱਖ ਮੰਤਰੀ ਹੁੱਡਾ ਗੜ੍ਹੀ ਸਾਂਪਲਾ ਕਿਲੋਲੀ ਤੋਂ 71465 ਵੋਟਾਂ ਦੀ ਵੱਡੀ ਲੀਡ ਬਣਾਈ ਹੋਈ ਹੈ। ਉਨ੍ਹਾਂ ਖਿਲਾਫ਼ ਭਾਜਪਾ ਦੀ ਮੰਜੂ ਹੁੱਡਾ ਚੋਣ ਮੈਦਾਨ ਵਿਚ ਹੈ। ਜੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ 6015 ਵੋਟਾਂ ਨਾਲ ਜਿੱਤ ਗਈ ਹੈ। ਅਭੈ ਚੌਟਾਲਾ ਦਾ ਪੁੱਤਰ ਤੇ ਇਨੈਲੋ ਉਮੀਦਵਾਰ ਅਰਜੁਨ ਚੌਟਾਲਾ ਰਾਣੀਆ ਸੀਟ 4228 ਵੋਟਾਂ ਨਾਲ ਜਿੱਤ ਗਿਆ ਹੈ। ਉਚਾਣਾ ਕਲਾਂ ਤੋਂ ਭਾਜਪਾ ਦੇ ਦੇਵੇਂਦਰ ਅੱਤਰੀ ਕਾਂਗਰਸ ਦੇ ਬ੍ਰਿਜੇਂਦਰ ਸਿੰਘ ਤੋਂ 221 ਵੋਟਾਂ ਨਾਲ ਅੱਗੇ ਹੈ। ਇਸ ਸੀਟ ਤੋਂ ਮੌਜੂਦਾ ਵਿਧਾਇਕ ਤੇ ਜੇਜੇਪੀ ਆਗੂ ਦੁਸ਼ਿਅੰਤ ਚੌਟਾਲਾ ਬਹੁਤ ਪਿੱਛੇ ਰਹਿ ਗਏ ਹਨ। ਆਜ਼ਾਦ ਉਮੀਦਵਾਰਾਂ ਵਿਚੋਂ ਸਾਵਿੱਤਰੀ ਜਿੰਦਲ, ਜੋ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਵੀਨ ਜਿੰਦਲ ਦੀ ਮਾਤਾ ਹਨ, ਹਿਸਾਰ ਤੋਂ ਜਿੱਤ ਗਈ ਹੈ। ਉਨ੍ਹਾਂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਰਾਮ ਨਿਵਾਸ ਰਾੜਾ ਨੂੰ ਹਰਾਇਆ। ਹੋਰਨਾਂ ਆਜ਼ਾਦ ਉਮੀਦਵਾਰਾਂ ਵਿੱਚ ਗਨੌਰ ਤੋਂ ਦਵਿੰਦਰ ਕਾਦੀਆਂ (ਭਾਜਪਾ ਬਾਗੀ) ਅਤੇ ਬਹਾਦਰਗੜ੍ਹ ਤੋਂ ਰਾਜੇਸ਼ ਜੂਨ (ਕਾਂਗਰਸੀ ਬਾਗੀ) ਅੱਗੇ ਹਨ। ਅਟੇਲੀ ਸੀਟ ਤੋਂ ਭਾਜਪਾ ਦੀ ਆਰਤੀ ਸਿੰਘ ਰਾਓ 1145 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੀ ਹੈ। ਆਰਤੀ, ਕੇਂਦਰੀ ਮੰਤਰੀ ਅਤੇ ਗੁੜਗਾਓਂ ਤੋਂ ਭਾਜਪਾ ਸੰਸਦ ਰਾਓ ਇੰਦਰਜੀਤ ਸਿੰਘ ਦੀ ਧੀ ਹੈ। ਹੋਰ ਮੋਹਰੀ ਉਮੀਦਵਾਰਾਂ ਵਿੱਚ ਬਾਦਸ਼ਾਹਪੁਰ ਤੋਂ ਭਾਜਪਾ ਦੇ ਰਾਓ ਨਰਬੀਰ ਸਿੰਘ, ਆਦਮਪੁਰ ਤੋਂ ਭਵਿਆ ਬਿਸ਼ਨੋਈ, ਬੱਲਭਗੜ੍ਹ ਤੋਂ ਮੂਲ ਚੰਦ ਸ਼ਰਮਾ, ਬਰਵਾਲਾ ਤੋਂ ਰਣਬੀਰ ਗੰਗਵਾ ਅਤੇ ਫਰੀਦਾਬਾਦ ਤੋਂ ਵਿਪੁਲ ਗੋਇਲ ਸ਼ਾਮਲ ਹਨ। ਘਰੌਂਡਾ ਤੋਂ ਹਰਵਿੰਦਰ ਕਲਿਆਣ, ਗੁੜਗਾਓਂ ਤੋਂ ਮੁਕੇਸ਼ ਸ਼ਰਮਾ, ਇਸਰਾਨਾ ਤੋਂ ਕ੍ਰਿਸ਼ਨ ਲਾਲ ਪੰਵਾਰ, ਪੰਚਕੂਲਾ ਤੋਂ ਗਿਆਨ ਚੰਦ ਗੁਪਤਾ, ਥਾਨੇਸਰ ਤੋਂ ਸੁਭਾਸ਼ ਸੁਧਾ, ਪਾਣੀਪਤ ਦਿਹਾਤੀ ਤੋਂ ਮਹੀਪਾਲ ਢਾਂਡਾ ਅਤੇ ਤੋਸ਼ਾਮ ਤੋਂ ਸ਼ਰੂਤੀ ਚੌਧਰੀ ਅੱਗੇ ਚੱਲ ਰਹੇ ਹਨ। -ਪੀਟੀਆਈ

Advertisement

ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ਾਮੀਂ ਪੰਜ ਵਜੇ ਤੱਕ ਜਾਰੀ ਅੰਕੜੇ

ਸੁਣੋ ਹਰਿਆਣਾ ਚੋਣਾਂ ਬਾਰੇ ਟ੍ਰਿਬਿਊਨ ਵਿਸ਼ੇਸ਼ ਲਾਈਵ:

ਹਰਿਆਣਾ ਚੋਣ ਨਤੀਜਿਆਂ ਮੌੇਕੇ ਵੱਖ ਵੱਖ ਆਗੂ

Advertisement
Author Image

Advertisement