ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰਿਆਣਾ ਕਾਂਗਰਸ ਵੱਲੋਂ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

07:17 AM Sep 07, 2024 IST
ਕਾਂਗਰਸ ’ਚ ਸ਼ਾਮਲ ਹੋਣ ਮੌਕੇ ਪਹਿਲਵਾਨਾਂ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨਾਲ ਕੇਸੀ ਵੇਣੂਗੋਪਾਲ। -ਫੋਟੋ: ਮੁਕੇਸ਼ ਅਗਰਵਾਲ

* ਸਾਬਕਾ ਮੁੱਖ ਮੰਤਰੀ ਹੁੱਡਾ ਨੂੰ ਗੜ੍ਹੀ ਸਾਂਪਲਾ ਅਤੇ ਮੇਵਾ ਸਿੰਘ ਨੂੰ ਲਾਡਵਾ ਤੋਂ ਨਾਇਬ ਸੈਣੀ ਖ਼ਿਲਾਫ਼ ਟਿਕਟ
* ਕਾਂਗਰਸ ’ਚ ਸ਼ਾਮਲ ਹੋਈ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜੁਲਾਨਾ ਤੋਂ ਚੋਣ ਪਿੜ ’ਚ ਉਤਾਰਿਆ
* ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈਭਾਨ ਨੂੰ ਹੋਡਲ (ਐੱਸਸੀ) ਤੋਂ ਮਿਲੀ ਟਿਕਟ

Advertisement

ਨਵੀਂ ਦਿੱਲੀ, 6 ਸਤੰਬਰ
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਸ਼ੁੱਕਰਵਾਰ ਦੇਰ ਰਾਤ ਹਰਿਆਣਾ ਵਿਧਾਨ ਸਭਾ ਚੋਣਾਂ ਲਈ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਅੱਜ ਹੀ ਪਾਰਟੀ ਵਿੱਚ ਸ਼ਾਮਲ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜੁਲਾਨਾ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਗੜ੍ਹੀ ਸਾਂਪਲਾ ਕਿਲੋਈ ਤੋਂ, ਪ੍ਰਦੀਪ ਚੌਧਰੀ ਨੂੰ ਕਾਲਕਾ ਤੋਂ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖ਼ਿਲਾਫ਼ ਮੇਵਾ ਸਿੰਘ ਨੂੰ ਲਾਡਵਾ ਤੋਂ ਮੈਦਾਨ ਵਿੱਚ ਉਤਾਰਿਆ ਹੈ।
ਇਸੇ ਤਰ੍ਹਾਂ ਨਾਰਾਇਣਗੜ੍ਹ ਤੋਂ ਸ਼ੈਲੀ ਚੌਧਰੀ, ਸਢੌਰਾ (ਐੱਸਸੀ) ਤੋਂ ਰੇਣੂ ਬਾਲਾ, ਰਦੌੜ ਤੋਂ ਬਿਸ਼ਨ ਲਾਲ ਸੈਣੀ, ਸ਼ਾਹਬਾਦ (ਐੱਸਸੀ) ਤੋਂ ਰਾਮ ਕਰਨ, ਨੀਲੋਖੇੜੀ (ਐੱਸਸੀ) ਧਰਮਪਾਲ ਗੌਂਡਰ, ਅਸੰਧ ਤੋਂ ਸ਼ਮਸ਼ੇਰ ਸਿੰਘ ਗੋਗੀ, ਸਮਾਲਖਾ ਤੋਂ ਧਰਮ ਸਿੰਘ ਛੋਕਰ, ਖਰਖੌਦਾ (ਐੱਸਸੀ) ਤੋਂ ਜੈਵੀਰ ਸਿੰਘ, ਸੋਨੀਪਤ ਤੋਂ ਸੁਰਿੰਦਰ ਪੰਵਾਰ, ਗੋਹਾਣਾ ਤੋਂ ਜਗਬੀਰ ਸਿੰਘ ਮਲਿਕ, ਬੜੌਦਾ ਤੋਂ ਇੰਦੂਰਾਜ ਸਿੰਘ ਨਰਵਾਲ, ਸਫੀਦੋਂ ਤੋਂ ਸੁਭਾਸ਼ ਗੰਗੋਲੀ, ਕਾਲਾਂਵਾਲੀ (ਐੱਸਸੀ) ਤੋਂ ਸ਼ੀਸ਼ਪਾਲ ਸਿੰਘ, ਡੱਬਵਾਲੀ ਤੋਂ ਅਮਿਤ ਸਿਹਾਗ, ਰੋਹਤਕ ਤੋਂ ਭਰਤ ਭੂਸ਼ਨ ਬੱਤਰਾ, ਕਲਾਨੌਰ (ਐੱਸਸੀ) ਤੋਂ ਸ਼ਕੁੰਤਲਾ ਖਟਕ, ਬਹਾਦਰਗੜ੍ਹ ਤੋਂ ਰਾਜਿੰਦਰ ਸਿੰਘ ਜੂਨ, ਬਾਦਲੀ ਤੋਂ ਕੁਲਦੀਪ ਵਤਸ, ਝੱਜਰ (ਐੱਸਸੀ) ਤੋਂ ਗੀਤਾ ਭੁੱਕਲ, ਬੇਰੀ ਤੋਂ ਡਾ. ਰਘਵੀਰ ਸਿੰਘ ਕਾਦਿਆਨ, ਮਹੇਂਦਰਗੜ੍ਹ ਤੋਂ ਰਾਓ ਦਾਨ ਸਿੰਘ, ਰਿਵਾੜੀ ਤੋਂ ਚਿਰੰਜੀਵ ਰਾਓ, ਨੂਹ ਤੋਂ ਆਫ਼ਤਾਬ ਅਹਿਮਦ, ਫਿਰੋਜ਼ਪੁਰ ਝਿਰਕਾ ਤੋਂ ਮਾਮਨ ਖ਼ਾਨ, ਪੁਨਹਾਨਾ ਤੋਂ ਮੁਹੰਮਦ ਇਲਿਆਸ, ਹੋਡਲ (ਐੱਸਸੀ) ਤੋਂ ਉਦੈਭਾਨ (ਪ੍ਰਦੇਸ਼ ਪ੍ਰਧਾਨ), ਫਰੀਦਾਬਾਦ ਤੋਂ ਨੀਰਜ ਸ਼ਰਮਾ ਅਤੇ ਬਲਬੀਰ ਸਿੰਘ ਵਾਲਮੀਕੀ ਨੂੰ ਇਸਰਾਨਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾਂ ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ। ਦੋਵਾਂ ਪਹਿਲਵਾਨਾਂ ਨੇ ਅਜਿਹੇ ਮੌਕੇ ਕਾਂਗਰਸ ਦਾ ਹੱਥ ਫੜਿਆ ਹੈ, ਜਦੋਂ ਹਰਿਆਣਾ ਵਿਚ ਅਸੈਂਬਲੀ ਚੋਣਾਂ ਲਈ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਫੋਗਾਟ ਤੇ ਪੂਨੀਆ ਨੇ ਅੱਜ ਇਥੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੀ 10, ਰਾਜਾਜੀ ਮਾਰਗ ਸਥਿਤ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਮਗਰੋਂ ਉਹ ਏਆਈਸੀਸੀ ਹੈੱਡਕੁਆਰਟਰਜ਼ ਵਿਖੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਬਰੀਆ, ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਤੇ ਕਾਂਗਰਸ ਦੇ ਮੀਡੀਆ ਤੇ ਪਬਲੀਸਿਟੀ ਵਿਭਾਗ ਦੇ ਮੁਖੀ ਪਵਨ ਖੇੜਾ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਹੋ ਗਏ। ਸੂਤਰਾਂ ਮੁਤਾਬਕ ਫੋਗਾਟ ਤੇ ਪੂਨੀਆ ਵਿਚੋਂ ਕੋਈ ਇਕ ਕਾਂਗਰਸ ਦੀ ਟਿਕਟ ’ਤੇ ਅਸੈਂਬਲੀ ਚੋਣ ਲੜ ਸਕਦਾ ਹੈ। ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵੇਣੂਗੋਪਾਲ ਨੇ ਦਾਅਵਾ ਕੀਤਾ ਕਿ ਬੁੱਧਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਤੋੋਂ ਬਾਅਦ ਰੇਲਵੇ ਨੇ ਫੋਗਾਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਵੇਣੂਗੋਪਾਲ ਨੇ ਸਵਾਲ ਕੀਤਾ ਕਿ ਕੀ ਵਿਰੋਧੀ ਧਿਰ ਦੇ ਆਗੂ ਨੂੰ ਮਿਲਣਾ ਅਪਰਾਧ ਸੀ। ਉਨ੍ਹਾਂ ਰੇਲਵੇ ਅਥਾਰਿਟੀਜ਼ ਨੂੰ ਅਪੀਲ ਕੀਤੀ ਕਿ ਉਹ ਫੋਗਾਟ ਨੂੰ ਰਿਲੀਵ ਕਰ ਦੇਣ ਤੇ ‘ਸਿਆਸਤ ਨਾ ਖੇਡਣ’। ਕਾਂਗਰਸ ਵਿਚ ਸ਼ਾਮਲ ਹੋਣ ਮਗਰੋਂ ਫੋਗਾਟ ਨੇ ਕਿਹਾ ਕਿ ਭਾਜਪਾ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਹਮਾਇਤ ਕਰਦੀ ਰਹੀ, ਜਦੋਂਕਿ ਕਾਂਗਰਸ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ ਹਮਾਇਤ ਕੀਤੀ, ਜਦੋਂ ਉਨ੍ਹਾਂ ਨੂੰ ਦਿੱਲੀ ਦੀਆਂ ‘ਸੜਕਾਂ ’ਤੇ ਘੜੀਸਿਆ’ ਜਾ ਰਿਹਾ ਸੀ। ਫੋਗਾਟ ਨੇ ਕਿਹਾ, ‘ਮੈਂ ਦੇਸ਼ ਦੇ ਲੋਕਾਂ ਤੇ ਮੀਡੀਆ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਮੇਰੇ ਕੁਸ਼ਤੀ ਕਰੀਅਰ ਦੌਰਾਨ ਮੇਰੀ ਹਮਾਇਤ ਕੀਤੀ। ਮੈਂ ਕਾਂਗਰਸ ਦਾ ਧੰਨਵਾਦ ਕਰਦੀ ਹਾਂ।’ -ਪੀਟੀਆਈ

ਬਜਰੰਗ ਪੂਨੀਆ ਆਲ ਇੰਡੀਆ ਕਿਸਾਨ ਕਾਂਗਰਸ ਦੇ ਕਾਰਜਕਾਰੀ ਚੇਅਰਮੈਨ ਨਿਯੁਕਤ

ਨਵੀਂ ਦਿੱਲੀ:

Advertisement

ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਪਹਿਲਵਾਨ ਬਜਰੰਗ ਪੂਨੀਆ ਨੂੰ ਅੱਜ ਆਲ ਇੰਡੀਆ ਕਿਸਾਨ ਕਾਂਗਰਸ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਜਰੰਗ ਪੂਨੀਆ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦਾ ਕਾਰਜਕਾਰੀ ਚੇਅਰਮੈਨ ਬਣਾਉਣ ਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਹੈ। -ਏਐੱਨਆਈ

ਮੈਂ ਪਹਿਲਾਂ ਹੀ ਕਿਹਾ ਸੀ ਇਹ ਕਾਂਗਰਸ ਦੀ ਸਾਜ਼ਿਸ਼ ਹੈ: ਬ੍ਰਿਜ ਭੂਸ਼ਣ

ਗੌਂਡਾ (ਯੂਪੀ):

ਸਾਬਕਾ ਭਾਜਪਾ ਸੰਸਦ ਮੈਂਬਰ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਕੁਝ ਮਹਿਲਾ ਪਹਿਲਵਾਨਾਂ ਨੇ ਉਨ੍ਹਾਂ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ, ਉਨ੍ਹਾਂ ਇਸ ਨੂੰ ‘ਕਾਂਗਰਸ ਦੀ ਸਾਜ਼ਿਸ਼’ ਕਰਾਰ ਦਿੱਤਾ ਸੀ। ਨਿੱਜੀ ਸਕੂਲ ਦੇ ਸਮਾਗਮ ਤੋਂ ਇਕਪਾਸੇ ਪੱਤਰਕਾਰਾਂ ਨੂੰ ਉਨ੍ਹਾਂ ਕਿਹਾ, ‘ਹਰਿਆਣਾ ਦੇ ਸੀਨੀਅਰ ਕਾਂਗਰਸੀ ਆਗੂ ਦੀਪੇਂਦਰ ਹੁੱਡਾ ਤੇ ਭੁਪਿੰਦਰ ਸਿੰਘ ਹੁੱਡਾ ਮੇਰੇ ਖਿਲਾਫ਼ ਸਾਜ਼ਿਸ਼ ਘੜ ਰਹੇ ਹਨ। ਮੈਂ ਪਹਿਲੇ ਦਿਨ ਜੋ ਕਿਹਾ ਸੀ, ਉਸ ਉੱਤੇ ਅੱਜ ਵੀ ਖੜ੍ਹਾ ਹਾਂ। ਅਤੇ ਅੱਜ ਉਹੀ ਗੱਲ ਪੂਰੇ ਦੇਸ਼ ਵੱਲੋਂ ਕਹੀ ਜਾ ਰਹੀ ਹੈ। 1996 ਵਿਚ ਵੀ ਮੇਰੇ ਖਿਲਾਫ਼ ਸਾਜ਼ਿਸ਼ ਘੜੀ ਗਈ ਸੀ। ਉਦੋਂ ਮੇਰੀ ਪਤਨੀ ਕੇਤਕੀ ਸਿੰਘ ਐੱਮਪੀ ਬਣੀ ਸੀ। ਉਨ੍ਹਾਂ ਦਿਨਾਂ ਵਿਚ ਸਾਜ਼ਿਸ਼ ਤਹਿਤ ਮੈਂ ਜੇਲ੍ਹ ਵਿਚ ਸੀ। ਮਗਰੋਂ 2023 ਵਿਚ ਵੀ ਮੇਰੇ ਖਿਲਾਫ਼ ਸਾਜ਼ਿਸ਼ ਘੜੀ ਗਈ। ਮੇਰੀ ਥਾਂ ਮੇਰਾ ਛੋਟਾ ਪੁੱਤਰ ਕਰਣ ਭੂਸ਼ਨ ਸਿੰਘ ਐੱਮਪੀ ਬਣਿਆ।’ -ਪੀਟੀਆਈ

Advertisement
Tags :
Bajrang PuniaBridge Bhushan Sharan SinghCentral Election CommitteeCongressharyanaPunjabi khabarPunjabi News