For the best experience, open
https://m.punjabitribuneonline.com
on your mobile browser.
Advertisement

ਈਡੀ ਵੱਲੋਂ ਹਰਿਆਣਾ ਦੇ ਕਾਂਗਰਸੀ ਵਿਧਾਇਕ ਦਾ ਪੁੱਤਰ ਗ੍ਰਿਫ਼ਤਾਰ

07:10 AM May 01, 2024 IST
ਈਡੀ ਵੱਲੋਂ ਹਰਿਆਣਾ ਦੇ ਕਾਂਗਰਸੀ ਵਿਧਾਇਕ ਦਾ ਪੁੱਤਰ ਗ੍ਰਿਫ਼ਤਾਰ
Advertisement

ਨਵੀਂ ਦਿੱਲੀ, 30 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਰਿਆਣਾ ਕਾਂਗਰਸ ਦੇ ਵਿਧਾਇਕ ਧਰਮ ਸਿੰਘ ਛੋਕਰ ਦੇ ਪੁੱਤਰ ਸਿਕੰਦਰ ਸਿੰਘ ਨੂੰ ਕਿਫਾਇਤੀ ਦਰਾਂ ’ਤੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਦਾ ਲਾਲਚ ਦੇ ਕੇ ਧੋਖਾਧੜੀ ਕਰਨ ਦੇ ਦੋਸ਼ ਹੇਠ ਅੱਜ ਗ੍ਰਿਫਤਾਰ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਸਿਕੰਦਰ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਧਰਮ ਸਿੰਘ ਛੋਕਰ ਪਾਣੀਪਤ ਜ਼ਿਲ੍ਹੇ ਦੀ ਸਮਾਲਖਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਉਹ, ਉਸ ਦਾ ਪੁੱਤਰ ਸਿਕੰਦਰ ਸਿੰਘ ਅਤੇ ਵਿਕਾਸ ਮਾਹਿਰਾ ਰੀਅਲ ਅਸਟੇਟ ਸਮੂਹ ਦੇ ਮਾਲਕ ਅਤੇ ਪ੍ਰਮੋਟਰ ਹਨ। ਈਡੀ ਨੇ ਪਿਛਲੇ ਸਾਲ ਜੁਲਾਈ ਵਿੱਚ ਵਿਧਾਇਕ ਦੀ ਸਾਈ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ (ਹੁਣ ਮਾਹਿਰਾ ਇਨਫਰਾਟੈਕ ਪ੍ਰਾਈਵੇਟ ਲਿਮਟਿਡ) ਤੇ ਮਾਹਿਰਾ ਗਰੁੱਪ ਦੀਆਂ ਹੋਰ ਕੰਪਨੀਆਂ ’ਤੇ ਛਾਪੇ ਮਾਰੇ ਸਨ। -ਪੀਟੀਆਈ

Advertisement

Advertisement
Author Image

Advertisement
Advertisement
×