ਹਰਿਆਣਾ ਕਮੇਟੀ ਚੋਣਾਂ: ਨਾਮਜ਼ਦਗੀਆਂ ਸਬੰਧੀ ਨੋਟੀਫਿਕੇਸ਼ਨ 18 ਨੂੰ
08:23 AM Dec 17, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 16 ਦਸੰਬਰ
ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਦੱਸਿਆ ਕਿ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਐੱਚਐੱਸ ਭੱਲਾ ਨੇ ਰਾਜ ਭਰ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ 40 ਵਾਰਡਾਂ ਦੀਆਂ ਪਹਿਲੀਆਂ ਆਮ ਚੋਣਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਆਮ ਚੋਣਾਂ 19 ਜਨਵਰੀ 2025 ਨੂੰ ਹੋਣਗੀਆਂ। ਨਾਮਜ਼ਦਗੀਆਂ ਨੂੰ ਸੱਦਾ ਦੇਣ ਵਾਲੀ ਸੂਚਨਾ ਦਾ ਪ੍ਰਕਾਸ਼ਨ ਬੁੱਧਵਾਰ, 18 ਦਸੰਬਰ 2024 ਨੂੰ ਕੀਤਾ ਜਾਵੇਗਾ। ਇਸ ਤੋਂ ਬਾਅਦ 20 ਦਸੰਬਰ ਤੋਂ 28 ਦਸੰਬਰ 2024 ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ, 30 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਤੇ ਛਾਂਟੀ ਕੀਤੀ ਜਾਵੇਗੀ। ਇਸੇ ਤਰ੍ਹਾਂ ਰਿਟਰਨਿੰਗ ਅਫ਼ਸਰ ਦੇ ਹੁਕਮਾਂ ਵਿੱਚ ਸੋਧ ਲਈ ਡੀਸੀ ਨੂੰ ਬਿਨੈ ਪੱਤਰ ਦੇਣ ਦੀ ਆਖ਼ਰੀ ਮਿਤੀ 31 ਦਸੰਬਰ 2024 ਹੈ। ਸੋਧ ਅਰਜ਼ੀ ’ਤੇ ਫੈਸਲਾ ਡੀਸੀ ਵੱਲੋਂ 1 ਜਨਵਰੀ 2025 ਨੂੰ ਲਿਆ ਜਾਵੇਗਾ।
Advertisement
Advertisement