For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਵਿਧਾਨ ਸਭਾ ਚੋਣਾਂ: ਜਜਪਾ-ਅਸਪਾ ਨੇ 18 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ

02:20 PM Sep 11, 2024 IST
ਹਰਿਆਣਾ ਵਿਧਾਨ ਸਭਾ ਚੋਣਾਂ  ਜਜਪਾ ਅਸਪਾ ਨੇ 18 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ
Advertisement

ਚੰਡੀਗੜ੍ਹ, 11 ਸਤੰਬਰ
ਜਨਨਾਇਕ ਜਨਤਾ ਪਾਰਟੀ (ਜਜਪਾ) ਅਤੇ ਆਜ਼ਾਦ ਸਮਾਜ ਪਾਰਟੀ (ਅਸਪਾ) ਗੱਠਜੋੜ ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ 18 ਹੋਰ ਉਮੀਦਵਾਰਾਂ ਦੀ ਆਪਣੀ ਤੀਜੀ ਸੂਚੀ ਅੱਜ ਜਾਰੀ ਕੀਤੀ ਹੈ। ਦੋਵੇਂ ਪਾਰਟੀਆਂ ਨੇ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੰਤਰੀ ਰਣਜੀਤ ਸਿੰਘ ਚੌਟਾਲਾ ਦਾ ਸਮਰਥਨ ਕਰਨ ਦਾ ਫੈਸਲਾ ਵੀ ਲਿਆ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਟਿਕਟ ਨਾ ਮਿਲਣ ਤੋਂ ਬਾਅਦ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀ। ਚੌਟਾਲਾ ਪਹਿਲਾਂ ਰਾਣੀਆਂ ਤੋਂ ਆਜ਼ਾਦ ਵਿਧਾਇਕ ਸਨ। ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੇ ਹਿਸਾਰ ਸੰਸਦੀ ਹਲਕੇ ਤੋਂ ਚੋਣ ਲੜੀ ਸੀ ਪਰ ਹਾਰ ਗਏ ਸਨ। ਹਾਲ ਵਿੱਚ ਭਾਜਪਾ ਛੱਡਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਉਹ ਇਕ ਵਾਰ ਫਿਰ ਤੋਂ ਆਜ਼ਾਦ ਉਮੀਦਵਾਰ ਵਜੋਂ ਮੁਕਾਬਲੇ ’ਚ ਉਤਰਨਗੇ।
ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਤੋਂ ਇਕ ਦਿਨ ਪਹਿਲਾਂ ਜਾਰੀ ਕੀਤੀ ਗਈ 18 ਉਮੀਦਵਾਰਾ ਦੀ ਸੂਚੀ ਵਿੱਚ ਜਜਪਾ ਨੇ 15 ਉਮੀਦਵਾਰ ਅਤੇ ਅਸਪਾ ਨੇ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਜਜਪਾ ਨੇ ਯੁਮਨਾਨਗਰ ਤੋਂ ਇੰਤਜ਼ਾਰ ਅਲੀ, ਥਾਨੇਸਰ ਤੋਂ ਸੂਰਿਆ ਪ੍ਰਤਾਪ ਸਿੰਘ ਰਾਠੌੜ, ਇੰਦਰੀ ਤੋਂ ਕੁਲਦੀਪ ਮਦਨ, ਪਾਣੀਪਤ ਦਿਹਾਤੀ ਤੋਂ ਰਘੂਨਾਥ ਕਸ਼ਿਅਪ, ਟੋਹਾਣਾ ਤੋਂ ਹਵਾ ਸਿੰਘ ਖੋਬੜਾ, ਰਤੀਆ ਤੋਂ ਰਮੇਸ਼ ਕੁਮਾਰ, ਕਾਲਾਂਵਾਲੀ ਤੋਂ ਗੁਰਜੰਟ, ਆਦਮਪੁਰ ਤੋਂ ਕ੍ਰਿਸ਼ਨ ਗੰਗਵਾ, ਹਿਸਾਰ ਤੋਂ ਰਵੀ ਆਹੂਜਾ, ਰੋਹਤਕ ਤੋਂ ਜਿਤੇਂਦਰ ਬਲਹਾਰਾ, ਕਲਾਨੌਰ ਤੋਂ ਮਹੇਂਦਰ ਸੁਦਾਨਾ, ਬਾਦਲੀ ਤੋਂ ਕ੍ਰਿਸ਼ਨ ਸਿਲਾਨਾ, ਝੱਜਰ ਤੋਂ ਨਸੀਮ ਸੋਨੂੰ ਬਾਲਮੀਕਿ, ਹਥੀਨ ਤੋਂ ਰਵਿੰਦਰ ਸਹਿਰਾਵਤ ਅਤੇ ਫ਼ਰੀਦਾਬਾਦ ਐੱਨਆਈਟੀ ਤੋਂ ਕਰਾਮਤ ਅਲੀ ਨੂੰ ਉਮੀਦਵਾਰ ਐਲਾਨਿਆ ਹੈ।
ਇਸੇ ਤਰ੍ਹਾਂ ਆਜ਼ਾਦੀ ਸਮਾਜ ਪਾਰਟੀ ਨੇ ਰਾਦੌਰ ਤੋਂ ਮਨਦੀਪ ਟੋਪਰਾ, ਰੇਵਾੜੀ ਤੋਂ ਮੋਤੀ ਯਾਦਵ ਅਤੇ ਫ਼ਰੀਦਾਬਾਦ ਤੋਂ ਨਿਸ਼ਾ ਬਾਲਮੀਕਿ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜਜਪਾ-ਅਸਪਾ ਗੱਠਜੋੜ ਨੇ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਸੀ। 19 ਉਮੀਦਵਾਰਾਂ ਦੀ ਪਹਿਲੀ ਸੂਚੀ 4 ਸੰਤਬਰ ਨੂੰ ਜਾਰੀ ਕੀਤੀ ਸੀ। -ਪੀਟੀਆਈ

Advertisement
Advertisement
Author Image

Advertisement