For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਵਿਧਾਨ ਸਭਾ ਚੋਣਾਂ: ‘ਆਪ’ ਨੇ 19 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

12:40 PM Sep 12, 2024 IST
ਹਰਿਆਣਾ ਵਿਧਾਨ ਸਭਾ ਚੋਣਾਂ  ‘ਆਪ’ ਨੇ 19 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
Advertisement

ਚੰਡੀਗੜ੍ਹ, 12 ਸਤੰਬਰ
ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੀ ਛੇਵੀਂ ਸੂਚੀ ਵਿੱਚ 19 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ‘ਆਪ’ ਨੇ ਸੀਨੀਅਰ ਆਗੂ ਪ੍ਰੇਮ ਗਰਗ ਨੂੰ ਪੰਚਕੂਲਾ ਤੋਂ ਟਿਕਟ ਦਿੱਤੀ ਹੈ। ਪਾਰਟੀ ਨੇ ਕਾਲਕਾ, ਅੰਬਾਲਾ ਸ਼ਹਿਰ, ਮੁਲਾਨਾ, ਸ਼ਾਹਬਾਦ, ਪਿਹੋਵਾ, ਗੂਹਲਾ, ਪਾਣੀਪਤ, ਜੀਂਦ, ਫਤਿਹਾਬਾਦ, ਐਲਨਾਬਾਦ, ਨਲਵਾ, ਲੋਹਾਰੂ, ਬਾਢੜਾ, ਦਾਦਰੀ, ਬਵਾਨੀ ਖੇੜਾ, ਕੋਸਲੀ, ਫ਼ਰੀਦਾਬਾਦ ਐੱਨਆਈਟੀ ਅਤੇ ਬਢਕਲ ਸੀਟ ਤੋਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ‘ਆਪ’ ਨੇ ਐਲਨਾਬਾਦ ਤੋਂ ਮਨੀਸ਼ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜਦਕਿ ਇੰਡੀਅਨ ਨੈਸ਼ਨਲ ਲੋਕਦਲ ਨੇ ਆਪਣੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ ਨੂੰ ਮੈਦਾਨ ’ਚ ਉਤਾਰਿਆ ਹੈ। ‘ਆਪ’ ਵੱਲੋਂ ਜਾਰੀ ਸੂਚੀ ਮੁਤਾਬਕ, ਓਪੀ ਗੁੱਜਰ ਨੂੰ ਕਾਲਕਾ ਤੋਂ, ਵਜ਼ੀਰ ਸਿੰਘ ਢਾਂਡਾ ਨੂੰ ਜੀਂਦ ਤੋਂ, ਕਮਲ ਬਿਸਲਾ ਨੂੰ ਫਤਿਹਾਬਾਦ ਤੋਂ, ਗੀਤਾ ਸ਼ਿਓਰਾਣ ਨੂੰ ਲੋਹਾਰੂ ਤੋਂ, ਓਪੀ ਵਰਮਾ ਨੂੰ ਬੜਖਲ ਤੋਂ ਅਤੇ ਹਿੰਮਤ ਯਾਦਵ ਕੋਸਲੀ ਤੋੋਂ ਚੋਣ ਲੜਨਗੇ। ‘ਆਪ’ ਵੱਲੋਂ ਪਹਿਲਾਂ 70 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਬੁੱਧਵਾਰ ਨੂੰ ‘ਆਪ’ ਨੇ ਵਿਧਾਨ ਸਭਾ ਚੋਣਾਂ ਲਈ 30 ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਸਨ, ਜਿਸ ਵਿੱਚ ਜੁਲਾਣਾ ਤੋਂ ਸਾਬਕਾ ਪਹਿਲਵਾਨ ਕਵਿਤਾ ਦਲਾਲ ਨੂੰ ਕਾਂਗਰਸ ਦੀ ਵਿਨੇਸ਼ ਫੋਗਾਟ ਅਤੇ ਭਾਜਪਾ ਦੇ ਯੋਗੇਸ਼ ਬੈਰਾਗੀ ਖ਼ਿਲਾਫ਼ ਮੈਦਾਨ ’ਚ ਉਤਾਰਿਆ ਗਿਆ ਹੈ। -ਪੀਟੀਆਈ

Advertisement

Advertisement
Advertisement
Author Image

Advertisement