For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਵਿਧਾਨ ਸਭਾ ਚੋਣਾਂ: 'ਆਪ' ਨੇ 11 ਹੋਰ ਉਮੀਦਵਾਰ ਐਲਾਨੇ

10:46 AM Sep 11, 2024 IST
ਹਰਿਆਣਾ ਵਿਧਾਨ ਸਭਾ ਚੋਣਾਂ   ਆਪ  ਨੇ 11 ਹੋਰ ਉਮੀਦਵਾਰ ਐਲਾਨੇ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਸਤੰਬਰ

Haryana Elections: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰਦਿਆਂ 11 ਹੋਰ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਹੈ। ਬੀਤੀ ਰਾਤ ਆਮ ਆਦਮੀ ਪਾਰਟੀ ਦੇ ਕੌਮੀ ਸੰਗਠਨ ਜਨਰਲ ਸਕੱਤਰ ਡਾ ਸੰਦੀਪ ਪਾਠਕ ਵੱਲੋਂ ਦਿੱਲੀ ਸਥਿਤ ਪਾਰਟੀ ਹੈਡਕੁਆਰਟਰ ਤੋਂ ਇਹ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਰਾਦੌਰ ਤੋਂ ਭੀਮ ਸਿੰਘ, ਨੀਲੋਖੇੜੀ ਤੋਂ ਅਮਰ ਸਿੰਘ, ਇਸਰਾਨਾ ਤੋਂ ਅਮਿਤ ਕੁਮਾਰ, ਰਾਈ ਤੋਂ ਰਾਜੇਸ਼ ਸਰੋਹਾ, ਖਰਖੌਦਾ ਤੋਂ ਮਨਜੀਤ ਫਰਮਾਨਾ, ਗੜੀ ਸਾਂਪਲਾ-ਕਿਲੋਕੀ ਤੋਂ ਪ੍ਰਵੀਨ ਗੁਸਖਾਨੀ, ਕਲਾਨੌਰ ਤੋਂ ਨਰੇਸ਼ ਬਾਗੜੀ, ਝੱਜਰ ਤੋਂ ਮਹਿੰਦਰ ਦਹੀਆ, ਅਟੇਲੀ ਤੋਂ ਸੁਨੀਲ ਰਾਓ, ਰਿਵਾੜੀ ਤੋਂ ਸਤੀਸ਼ ਯਾਦਵ ਤੇ ਹਥੀਨ ਤੋਂ ਕਰਨਲ ਰਾਜਿੰਦਰ ਰਾਵਤ ਦੇ ਨਾਂ ਸ਼ਾਮਲ ਹਨ। ਪਾਰਟੀ ਵੱਲੋਂ ਇਸ ਤੋਂ ਪਹਿਲਾਂ ਪਹਿਲੀ ਸੂਚੀ ਵਿੱਚ 20 ਅਤੇ ਦੂਜੀ ਸੂਚੀ ਵਿੱਚ 9 ਉਮੀਦਵਾਰ ਐਲਾਨੇ ਗਏ ਸਨ।

Advertisement

Advertisement
Tags :
Author Image

Puneet Sharma

View all posts

Advertisement