ਹਰਿਆਣਾ: ਅਨੁਰਾਗ ਰਸਤੋਗੀ ਹੋਣਗੇ ਨਵੇਂ ਗ੍ਰਹਿ ਸਕੱਤਰ
11:39 PM Jul 04, 2024 IST
ਚੰਡੀਗੜ੍ਹ, 4 ਜੁਲਾਈ
Advertisement
ਹਰਿਆਣਾ ਸਰਕਾਰ ਨੇ ਅੱਜ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। 1990 ਬੈਚ ਦੇ ਆਈਏਐਸ ਅਧਿਕਾਰੀ ਅਨੁਰਾਗ ਰਸਤੋਗੀ ਨਵੇਂ ਗ੍ਰਹਿ ਸਕੱਤਰ ਹੋਣਗੇ। ਗ੍ਰਹਿ ਸਕੱਤਰ ਦਾ ਚਾਰਜ ਪਹਿਲਾਂ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਕੋਲ ਸੀ। ਲੋਕ ਸਭਾ ਚੋਣਾਂ ਦੀ ਸਮਾਪਤੀ ਤੋਂ ਤੁਰੰਤ ਬਾਅਦ ਫੇਰਬਦਲ ਦੇ ਕਿਆਸ ਲਾਏ ਜਾ ਰਹੇ ਸਨ। ਸੂਤਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਵੇਂ ਗ੍ਰਹਿ ਸਕੱਤਰ ਬਾਰੇ ਫੈਸਲਾ ਕਰਨ ’ਤੇ ਦੇਰੀ ਹੋਈ ਹੈ। ਇਹ ਫੇਰਬਦਲ ਮਹੱਤਵਪੂਰਨ ਹੈ ਕਿਉਂਕਿ ਇਸ ਸਾਲ ਅਕਤੂਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੂਤਰਾਂ ਨੇ ਦੱਸਿਆ ਕਿ ਨਾਇਬ ਸਿੰਘ ਸੈਣੀ ਸਰਕਾਰ ਵੱਲੋਂ ਇਹ ਆਖ਼ਰੀ ਵੱਡਾ ਫੇਰਬਦਲ ਹੋਵੇਗਾ ਜਿਸ ਵਿੱਚ ਕੁਝ ਡਿਪਟੀ ਕਮਿਸ਼ਨਰਾਂ ਨੂੰ ਵੀ ਬਦਲੇ ਜਾਣ ਦੀ ਸੰਭਾਵਨਾ ਹੈ।
Advertisement
Advertisement