ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੜਾਕੇ ਦੀ ਠੰਢ ਨੇ ਕਲਾਵੇ ’ਚ ਲਏ ਪੰਜਾਬ ਤੇ ਹਰਿਆਣਾ

07:33 AM Jan 12, 2024 IST
ਬਠਿੰਡਾ ਦੇ ਬੱਸ ਅੱਡੇ ਵਿੱਚ ਵੀਰਵਾਰ ਨੂੰ ਕੋਸੀ-ਕੋਸੀ ਧੁੱਪ ਦਾ ਲੁਤਫ਼ ਮਾਣਦੇ ਲੋਕ। -ਫੋਟੋ: ਪਵਨ ਸ਼ਰਮਾ

ਆਤਿਸ਼ ਗੁਪਤਾ/ਸ਼ਗਨ ਕਟਾਰੀਆ
ਚੰਡੀਗੜ੍ਹ/ਬਠਿੰਡਾ, 11 ਜਨਵਰੀ
ਕੜਾਕੇ ਦੀ ਪੈ ਰਹੀ ਠੰਢ ਨੇ ਪੰਜਾਬ-ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ਨੂੰ ਕਲਾਵੇ ਵਿੱਚ ਲੈ ਲਿਆ ਹੈ। ਬਠਿੰਡਾ ਵਿੱਚ ਅੱਜ ਸੰਘਣੀ ਧੁੰਦ ਪੈਣ ਕਾਰਨ ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਦਰਜਨਾਂ ਰੇਲ ਗੱਡੀਆਂ ਮਿਥੇ ਸਮੇਂ ਤੋਂ ਪਛੜ ਕੇ ਆਪਣੀ ਮੰਜ਼ਿਲ ਵੱਲ ਵਧੀਆਂ। ਧੁੰਦ ਕਾਰਨ ਹਵਾਈ ਉਡਾਣਾਂ ਵੀ ਅਸਰ-ਅੰਦਾਜ਼ ਹੋਈਆਂ। ਪੰਜਾਬ ਵਿਚ ਅੱਜ ਫਰੀਦਕੋਟ ਸਭ ਤੋਂ ਠੰਢਾ ਰਿਹਾ। ਫਰੀਦਕੋਟ ਵਿੱਚ ਘੱਟ ਤੋਂ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਅੱਜ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਪਠਾਨਕੋਟ, ਹਲਵਾਰਾ, ਫਰੀਦਕੋਟ ਅਤੇ ਗੁਰਦਾਸਪੁਰ ਵਿੱਚ ਧੁੰਦ ਕਰਕੇ ਦੂਰ ਤੱਕ ਦਿਖਣ ਹੱਦ 200 ਮੀਟਰ ਤੱਕ ਦਰਜ ਕੀਤੀ ਹੈ।
ਅੱਜ ਦੁਪਹਿਰ ਵਕਤ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ’ਚ ਧੁੱਪ ਨਿਕਲਣ ਨਾਲ ਮੌਸਮ ਖ਼ੁਸ਼-ਮਿਜ਼ਾਜ ਹੋ ਗਿਆ ਸੀ ਪਰ ਦਿਨ ਢਲਦੇ ਸਾਰ ਲੋਕ ਫਿਰ ਠੰਢ ਨੇ ਘੇਰ ਲਏ। ਮੌਸਮ ਵਿਗਿਆਨੀਆ ਅਨੁਸਾਰ ਬਠਿੰਡਾ ਦਾ 4.2, ਗੁਰਦਾਸਪੁਰ 4.5, ਅੰਮ੍ਰਿਤਸਰ 5.6, ਲੁਧਿਆਣਾ ’ਚ 6.3, ਚੰਡੀਗੜ੍ਹ ਤੇ ਆਨੰਦਪੁਰ ਸਾਹਿਬ 6.4, ਪਟਿਆਲਾ ਵਿੱਚ 6.5 ਅਤੇ ਪਠਾਨਕੋਟ 7 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ।
ਹਰਿਆਣਾ ਦੇ ਭਿਵਾਨੀ ਵਿੱਚ ਰਾਤ ਦਾ ਤਾਪਮਾਨ 3.9, ਹਿਸਾਰ 5.1, ਅੰਬਾਲਾ 6.6, ਕਰਨਾਲ ਤੇ ਗੁੜਗਾਓਂ 6.9, ਸਿਰਸਾ 6.4, ਰੋਹਤਕ 6.8 ਅਤੇ ਪਾਨੀਪਤ 7.1 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ।
ਮੌਸਮ ਮਾਹਿਰਾਂ ਮੁਤਾਬਿਕ 12 ਅਤੇ 13 ਜਨਵਰੀ ਨੂੰ ਪੱਛਮੀ ਗੜਬੜੀ ਦੀ ਹਿਲਜੁਲ ਕਾਰਨ ਉੱਤਰੀ ਭਾਰਤ ’ਚ ਹਲਕੀ ਬੱਦਲਵਾਈ ਬਣੇ ਰਹਿਣ ਦੇ ਆਸਾਰ ਹਨ। 16 ਜਾਂ 17 ਜਨਵਰੀ ਨੂੰ ਪੂਰਬ ਦਿਸ਼ਾ ਵੱਲੋਂ ਹਵਾ ਦੀ ਵਾਪਸੀ ਦੀ ਉਮੀਦ ਹੈ, ਜਿਸ ਨਾਲ ਮੌਸਮ ਹੋਰ ਸ਼ੀਤ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

Advertisement

ਕਣਕ ਦੀ ਫ਼ਸਲ ਲਈ ਠੰਢ ਲਾਹੇਵੰਦ

ਕੜਾਕੇ ਦੀ ਪੈ ਰਹੀ ਠੰਢ ਤੇ ਸੰਘਣੀ ਧੁੰਦ ਕਣਕ ਦੀ ਫ਼ਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਆਖਿਆ ਕਿ ਠੰਢ ਨਾਲ ਕਣਕ ਦੇ ਝਾੜ ਵਿੱਚ ਵੀ ਵਾਧਾ ਹੋਵੇਗਾ।

Advertisement
Advertisement
Advertisement