For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਪ੍ਰਸ਼ਾਸਨ ਕਿਸਾਨ ਮਹਾ ਪੰਚਾਇਤ ਅੱਗੇ ਰੁਕਾਵਟਾਂ ਨਾ ਖੜੀਆਂ ਕਰੇ: ਡੱਲੇਵਾਲ

10:17 AM Sep 15, 2024 IST
ਹਰਿਆਣਾ ਪ੍ਰਸ਼ਾਸਨ ਕਿਸਾਨ ਮਹਾ ਪੰਚਾਇਤ ਅੱਗੇ ਰੁਕਾਵਟਾਂ ਨਾ ਖੜੀਆਂ ਕਰੇ  ਡੱਲੇਵਾਲ
Advertisement

ਹਰਜੀਤ ਸਿੰਘ
ਖਨੌਰੀ, 14 ਸਤੰਬਰ
ਖਨੌਰੀ ਬਾਰਡਰ ਤੋਂ ਵੀਡੀਓ ਜਾਰੀ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ 15 ਸਤੰਬਰ ਨੂੰ ਹਰਿਆਣਾ ਦੇ ਜ਼ਿਲ੍ਹਾ ਜੀਂਦ ਵਿੱਚ ਕਿਸਾਨਾਂ ਦੀ ਹੋਣ ਵਾਲੇ ਮਹਾ ਪੰਚਾਇਤ ਅੱਗੇ ਰੁਕਾਵਟਾਂ ਖੜੀਆਂ ਨਾ ਕਰੇ ਕਿਉਂਕਿ ਇਹ ਪ੍ਰੋਗਰਾਮ ਉਨ੍ਹਾਂ ਵੱਲੋਂ ਕਈ ਦਿਨ ਪਹਿਲਾਂ ਦੇ ਹੀ ਉਲੀਕੇ ਹੋਏ ਹਨ ਅਤੇ ਅਜਿਹੀ ਹੀ ਇੱਕ ਮਹਾ ਪੰਚਾਇਤ 22 ਸਤੰਬਰ ਨੂੰ ਕਸਬਾ ਪਿੱਪਲੀ ਵਿੱਚ ਵੀ ਹੋਣੀ ਹੈ। ਉਨ੍ਹਾਂ ਕਿਹਾ ਕਿ ਇਸ ਮਹਾ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਕਿਸਾਨ ਦੋ-ਤਿੰਨ ਦਿਨ ਤੋਂ ਚੱਲੇ ਹੋਏ ਹਨ। ਅੱਜ ਹਰਿਆਣਾ ਪ੍ਰਸ਼ਾਸਨ ਨੇ ਉੱਥੋਂ ਦੇ ਸੰਗਠਨ ਸਾਥੀ ਅਭਿਮਨਯੂ ਕੋਹੜ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਉਹ ਇੱਥੇ ਪੰਜ ਤੋਂ ਵੱਧ ਵਿਅਕਤੀ ਇਕੱਠੇ ਨਹੀਂ ਕਰ ਸਕਦੇ ਕਿਉਂਕਿ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਉਨ੍ਹਾਂ ਹਰਿਆਣਾ ਪ੍ਰਸ਼ਾਸਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਭਾਜਪਾ ਦੀ ਰੈਲੀ ਵਿੱਚ ਵੀ ਪੰਜ ਵਿਅਕਤੀ ਸਨ। ਡੱਲੇਵਾਲ ਨੇ ਕਿਹਾ ਕਿ ਹਰਿਆਣਾ ਪ੍ਰਸ਼ਾਸਨ ਜਾਣ-ਬੁੱਝ ਕੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਮਹਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਮਕਸਦ ਕਿਸਾਨੀ ਮੁੱਦੇ ਲੋਕਾਂ ਦੇ ਸਾਹਮਣੇ ਰੱਖਣਾ ਅਤੇ ਹੱਲ ਕਰਾਉਣਾ ਹੈ ਨਾ ਕਿ ਕਿਸੇ ਤਰ੍ਹਾਂ ਦੀ ਸਿਆਸਤ ਕਰਨਾ। ਉਨ੍ਹਾਂ ਭਾਜਪਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਾਜਪਾ ਪ੍ਰਸ਼ਾਸਨ ਨਾ ਟਲਿਆ ਤਾਂ ਉਨ੍ਹਾਂ ਨੂੰ ਮਜਬੂਰਨ ਹਰਿਆਣਾ ਚੋਣਾਂ ਵਿੱਚ ਭਾਜਪਾ ਦੀਆਂ ਰੈਲੀਆਂ ਦਾ ਵਿਰੋਧ ਕਰਨਾ ਪਵੇਗਾ, ਜੋ ਪਹਿਲਾਂ ਤੋਂ ਉਨ੍ਹਾਂ ਦੇ ਕਿਸੇ ਉਲੀਕੇ ਹੋਏ ਪ੍ਰੋਗਰਾਮ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਹਰਿਆਣਾ ਪ੍ਰਸ਼ਾਸਨ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਿਸਾਨ ਮਹਾ ਪੰਚਾਇਤ ਲਈ ਟੈਂਟ ਲਾਉਣ ਵਾਲਿਆਂ ਅਤੇ ਸਪੀਕਰ ਦੀ ਸਹੂਲਤ ਦੇਣ ਵਾਲਿਆਂ ਨੂੰ ਧਮਕਾਇਆ ਜਾ ਰਿਹਾ ਹੈ, ਜੋ ਸਰਾਸਰ ਗ਼ਲਤ ਹੈ। ਹਰਿਆਣਾ ਪ੍ਰਸ਼ਾਸਨ ਅਜਿਹੀ ਗ਼ਲਤੀ ਨਾ ਕਰੇ ਅਤੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਸ਼ਾਂਤਮਈ ਤਰੀਕੇ ਨਾਲ ਹੋਣ ਦੇਵੇ, ਕਿਸਾਨਾਂ ਨੂੰ ਅੱਗੇ ਦੀ ਰਣਨੀਤੀ ਉਲੀਕਣ ਲਈ ਮਜਬੂਰ ਨਾ ਕੀਤਾ ਜਾਵੇ ਫਿਰ ਜੋ ਵੀ ਹਾਲਾਤ ਹੋਣਗੇ ਉਸ ਲਈ ਹਰਿਆਣਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

Advertisement

Advertisement
Advertisement
Author Image

Advertisement