ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ: ‘ਆਪ’ ਨੇ 41 ਹੋਰ ਉਮੀਦਵਾਰ ਐਲਾਨੇ

06:59 AM Sep 12, 2024 IST
ਕਵਿਤਾ ਦਲਾਲ

* ਅਦਾਕਾਰ ਰਾਜਕੁਮਾਰ ਰਾਓ ਦੇ ਜੀਜੇ ਨੂੰ ਮਿਲੀ ਟਿਕਟ

Advertisement

ਆਤਿਸ਼ ਗੁਪਤਾ/ਮਨਧੀਰ ਸਿੰਘ ਦਿਓਲ
ਚੰਡੀਗੜ੍ਹ/ਨਵੀਂ ਦਿੱਲੀ, 11 ਸਤੰਬਰ
ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ 41 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ 41 ਉਮੀਦਵਾਰਾਂ ਦੀ ਸੂਚੀ ਤਿੰਨ ਵਾਰ ਵਿੱਚ ਜਾਰੀ ਕੀਤੀ ਹੈ। ‘ਆਪ’ ਨੇ ਦੇਰ ਰਾਤ 11 ਉਮੀਦਵਾਰਾਂ ਦੀ ਤੀਜੀ, ਅੱਜ ਬਾਅਦ ਦੁਪਹਿਰ 21 ਉਮੀਦਵਾਰਾਂ ਦੀ ਚੌਥੀ ਤੇ ਦੇਰ ਸ਼ਾਮੀਂ 9 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਹੁਣ ਤੱਕ ਕੁੱਲ 90 ਵਿਚੋਂ 70 ਉਮੀਦਵਾਰ ਐਲਾਨ ਚੁੱਕੀ ਹੈ। ‘ਆਪ’ ਨੇ ਵਿਧਾਨ ਸਭਾ ਹਲਕਾ ਜੁਲਾਨਾ ਤੋਂ ਕਾਂਗਰਸੀ ਉਮੀਦਵਾਰ ਤੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਖ਼ਿਲਾਫ਼ ਮਹਿਲਾ ਪਹਿਲਵਾਨ ਕਵਿਤਾ ਦਲਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕਵਿਤਾ ਦਲਾਲ ਡਬਲਿਊਡਬਲਿਊਈ ਵਿੱਚ ਸਲਵਾਰ ਸੂਟ ਪਾ ਕੇ ਕੁਸ਼ਤੀ ਕਰਨ ਕਰਕੇ ਸੁਰਖੀਆਂ ਵਿੱਚ ਰਹਿ ਚੁੱਕੀ ਹੈ। ‘ਆਪ’ ਨੇ ਇਕ ਦਿਨ ਪਹਿਲਾਂ ਹੀ ਭਾਜਪਾ ਨੂੰ ਅਲਵਿਦਾ ਕਹਿ ਕੇ ਪਾਰਟੀ ਵਿੱਚ ਆਏ ਸਤੀਸ਼ ਯਾਦਵ, ਸੁਨੀਲ ਰਾਓ ਤੇ ਕਾਂਗਰਸ ਛੱਡ ਕੇ ਆਏ ਭੀਮ ਸਿੰਘ ਰਾਠੀ ਨੂੰ ਟਿਕਟਾਂ ਨਾਲ ਨਿਵਾਜਿਆ ਹੈ। ਜਾਣਕਾਰੀ ਅਨੁਸਾਰ ਸਤੀਸ਼ ਯਾਦਵ ਨੂੰ ਵਿਧਾਨ ਸਭਾ ਹਲਕਾ ਰਿਵਾੜੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਅਟੇਲੀ ਤੋਂ ਸੁਨੀਲ ਰਾਓ ਨੂੰ ਟਿਕਟ ਦਿੱਤੀ ਗਈ ਹੈ। ਰਾਓ ਅਦਾਕਾਰ ਰਾਜਕੁਮਾਰ ਰਾਓ ਦਾ ਜੀਜਾ ਹੈ। ਸਤੀਸ਼ ਯਾਦਵ ਤੇ ਸੁਨੀਲ ਰਾਓ ਨੂੰ ਲੰਘੇ ਦਿਨ ਹੀ ਦਿੱਲੀ ਵਿਖੇ ਰਾਜ ਸਭਾ ਮੈਂਬਰ ਸੰਜੈ ਸਿੰਘ ਤੇ ‘ਆਪ’ ਹਰਿਆਣਾ ਦੇ ਸੂਬਾ ਪ੍ਰਧਾਨ ਡਾ. ਸੁਸ਼ੀਲ ਜਿੰਦਲ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ। ਇਸ ਤੋਂ ਇਲਾਵਾ ‘ਆਪ’ ਨੇ ਵਿਧਾਨ ਸਭਾ ਹਲਕਾ ਰਾਦੌਰ ਤੋਂ ਭੀਮ ਸਿੰਘ ਰਾਠੀ ਨੂੰ ਚੋਣ ਪਿੜ ਵਿੱਚ ਉਤਾਰਿਆ ਹੈ। ਸ੍ਰੀ ਰਾਠੀ ਨੂੰ ਲੰਘੀ ਰਾਤ ਡਾ. ਸੁਸ਼ੀਲ ਗੁਪਤਾ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ। ‘ਆਪ’ ਨੇ ਵਿਧਾਨ ਸਭਾ ਹਲਕਾ ਨੀਲੋਖੇੜੀ ਤੋਂ ਅਮਰ ਸਿੰਘ, ਇਸਰਾਨਾ ਤੋਂ ਅਮਿਤ ਕੁਮਾਰ, ਰਾਈ ਤੋਂ ਰਾਜੇਸ਼ ਸਰੋਹਾ, ਖਰਖੌਦਾ ਤੋਂ ਮਨਜੀਤ ਫਰਮਾਨਾ, ਗੜੀ ਸਾਂਪਲਾ-ਕਿਲੋਕੀ ਤੋਂ ਪ੍ਰਵੀਨ ਗੁਸਖਾਨੀ, ਕਲਾਨੌਰ ਤੋਂ ਨਰੇਸ਼ ਬਾਗੜੀ, ਝੱਜਰ ਤੋਂ ਮਹਿੰਦਰ ਦਹੀਆ ਤੇ ਹਥੀਨ ਤੋਂ ਕਰਨਲ ਰਾਜਿੰਦਰ ਰਾਵਤ, ਅੰਬਾਲਾ ਕੈਂਟ ਤੋਂ ਰਾਜ ਕੌਰ ਗਿੱਲ, ਯਮੁਨਾਨਗਰ ਤੋਂ ਲਲਿਤ ਤਿਆਗੀ, ਲਾਡਵਾ ਤੋਂ ਜੋਗਾ ਸਿੰਘ, ਕੈਥਲ ਤੋਂ ਸਤਬੀਰ ਗੋਇਤ, ਕਰਨਾਲ ਤੋਂ ਸੁਨਿਲ ਬਿੰਦਲ, ਪਾਣੀਪਤ ਦਿਹਾਤੀ ਤੋਂ ਸੁਖਬੀਰ ਮਲਿਕ, ਗਨੌਰ ਤੋਂ ਸਰੋਜ ਬਾਲਾ ਰਾਠੀ, ਸੋਨੀਪਤ ਤੋਂ ਦੇਵੇਂਦਰ ਗੌਤਮ, ਗੋਹਾਨਾ ਤੋਂ ਸ਼ਿਵ ਕੁਮਾਰ ਰੰਗੀਲਾ, ਬਰੌਦਾ ਤੋਂ ਸੰਦੀਪ ਮਲਿਕ, ਸਫੀਦੋਂ ਤੋਂ ਨਿਸ਼ਾ ਦੇਸਵਾਲ, ਟੋਹਾਣਾ ਤੋਂ ਸੁਖਵਿੰਦਰ ਸਿੰਘ ਗਿੱਲ, ਕਾਲਾਂਵਾਲੀ ਤੋਂ ਜਸਦੇਵ ਨਿੱਕਾ, ਸਿਰਸਾ ਤੋਂ ਸ਼ਾਮ ਮਹਿਤਾ, ਉਕਲਾਣਾ ਤੋਂ ਨਰਿੰਦਰ ਉਕਲਾਣਾ, ਨਾਰਨੌਂਦ ਤੋਂ ਰਾਜੀਵ ਪਾਲੀ, ਹਾਂਸੀ ਤੋਂ ਰਾਜੇਂਦਰ ਸੋਰਖੀ, ਹਿਸਾਰ ਤੋਂ ਸੰਜੈ ਸਤਰੌਦੀਆ, ਬਾਦਲੀ ਤੋਂ ਹੈਪੀ ਲੋਚਬ, ਗੁਰੂਗ੍ਰਾਮ ਤੋਂ ਨਿਸ਼ਾਂਤ ਆਨੰਦ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਵਿਧਾਨ ਸਭਾ ਹਲਕਾ ਨਰਵਾਣਾ ਤੋਂ ਅਨਿਲ ਰੰਗਾ, ਤੋਸ਼ਾਮ ਤੋਂ ਦਲਜੀਤ ਸਿੰਘ, ਨਾਂਗਲ ਚੌਧਰੀ ਤੋਂ ਡਾ. ਗੋਪੀਚੰਦ, ਪਟੌਦੀ ਤੋਂ ਪ੍ਰਦੀਪ ਆਦਿ ਨੂੰ ਟਿਕਟ ਦਿੱਤੀ ਹੈ।

ਜੇਜੇਪੀ ਤੇ ਏਐੱਸਪੀ ਨੇ 28 ਉਮੀਦਵਾਰਾਂ ਦੀ ਤੀਜੀ ਸੂਚੀ ਐਲਾਨੀ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਜਨਨਾਇਕ ਜਨਤਾ ਪਾਰਟੀ ਤੇ ਆਜ਼ਾਦ ਸਮਾਜ ਪਾਰਟੀ ਨੇ 28 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਵਿਧਾਨ ਸਭਾ ਹਲਕਾ ਯਮੁਨਾਨਗਰ ਤੋਂ ਇੰਤਜ਼ਾਰ ਅਲੀ ਗੁੱਜਰ, ਰਾਦੌਰ ਤੋਂ ਮੰਦੀਪ ਟੋਪਰਾ, ਥਾਨੇਸਰ ਤੋਂ ਸੂਰਿਆ ਪ੍ਰਤਾਪ ਸਿੰਘ ਰਾਠੌਰ, ਇੰਦਰੀ ਤੋਂ ਕੁਲਦੀਪ ਮੰਢਾਨ, ਪਾਣੀਪਤ ਦਿਹਾਤੀ ਤੋਂ ਰਘੂਨਾਥ ਕਸ਼ਿਅਪ, ਟੋਹਾਣਾ ਤੋਂ ਹਵਾ ਸਿੰਘ, ਰਤੀਆ ਤੋਂ ਰਮੇਸ਼ ਕੁਮਾਰ, ਕਾਲਾਂਵਾਲੀ ਤੋਂ ਗੁਰਜੰਟ ਤਿਗੜੀ, ਆਦਮਪੁਰ ਤੋਂ ਕ੍ਰਿਸ਼ਨ ਗੰਗਵਾ, ਹਿਸਾਰ ਤੋਂ ਰਵੀ ਆਹੂਜਾ, ਰੋਹਤਕ ਤੋਂ ਜਤਿੰਦਰ ਬਲਿਹਾਰਾ, ਕਲਾਨੌਰ ਤੋਂ ਮਹਿੰਦਰ ਸੁਡਾਣਾ, ਬਾਦਲੀ ਤੋਂ ਕ੍ਰਿਸ਼ਨ ਸਿਲਾਣਾ, ਝੱਜਰ ਤੋਂ ਨਸੀਬ ਵਾਲਮੀਕਿ, ਰਿਵਾੜੀ ਤੋਂ ਮੋਦੀ ਯਾਦਵ ਆਦਿ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

Advertisement

ਕਾਂਗਰਸ ਵੱਲੋਂ 40 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ

ਆਦਿੱਤਿਆ ਸੁਰਜੇਵਾਲਾ

ਚੰਡੀਗੜ੍ਹ (ਟਨਸ):

ਕਾਂਗਰਸ ਨੇ ਹਰਿਆਣਾ ਅਸੈਂਬਲੀ ਲਈ ਅੱਜ 40 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿਚ 32 ਤੇ ਦੂਜੀ ਸੂਚੀ ਵਿੱਚ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਪਾਰਟੀ ਨੇ 90 ਮੈਂਬਰੀ ਅਸੈਂਬਲੀ ਲਈ ਕੁੱਲ 81 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵੀਰਵਾਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ। ਪਾਰਟੀ ਨੇ ਅੱਜ ਪੰਚਕੂਲਾ ਤੋਂ ਚੰਦਰ ਮੋਹਨ, ਅੰਬਾਲਾ ਸਿਟੀ ਤੋਂ ਚੌਧਰੀ ਨਿਰਮਲ ਸਿੰਘ, ਮੁਲਾਨਾ (ਐੱਸਸੀ) ਤੋਂ ਪੂਜਾ ਚੌਧਰੀ, ਜਗਾਧਰੀ ਤੋਂ ਅਕਰਮ ਖ਼ਾਨ, ਯਮੁਨਾਨਗਰ ਤੋਂ ਰਮਨ ਤਿਆਗੀ, ਪਿਹੋਵਾ ਤੋਂ ਮਨਦੀਪ ਸਿੰਘ ਚੱਠਾ, ਗੂਹਲਾ (ਐੱਸਸੀ) ਤੋਂ ਦੇਵਿੰਦਰ ਹੰਸ, ਕਲਾਇਤ ਤੋਂ ਵਿਕਾਸ ਸਹਾਰਨ, ਕੈਥਲ ਤੋਂ ਆਦਿੱਤਿਆ ਸੁਰਜੇਵਾਲਾ, ਪੁੰਡਰੀ ਤੋਂ ਸੁਲਤਾਨ ਸਿੰਘ ਜਡੋਲਾ, ਇੰਦਰੀ ਤੋਂ ਰਾਕੇਸ਼ ਕੁਮਾਰ ਕੰਬੋਜ, ਕਰਨਾਲ ਤੋਂ ਸ੍ਰੀਮਤੀ ਸੁਮਿਤਾ ਵਿਰਕ, ਘਰੌਂਦਾ ਤੋਂ ਵੀਰੇਂਦਰ ਸਿੰਘ ਰਾਠੌੜ, ਪਾਣੀਪਤ ਸਿਟੀ ਤੋਂ ਵਰਿੰਦਰ ਕੁਮਾਰ ਸ਼ਾਹ, ਰਾਏ ਤੋਂ ਜੈ ਭਗਵਾਨ ਅੰਟਿਲ, ਜੀਂਦ ਤੋਂ ਮਹਾਬੀਰ ਗੁਪਤਾ, ਫ਼ਤਿਆਬਾਦ ਤੋਂ ਬਲਵਾਨ ਸਿੰਘ ਦੌਲਤਪੁਰੀਆ, ਰਤੀਆ ਤੋਂ ਜਰਨੈਲ ਸਿੰਘ, ਸਿਰਸਾ ਤੋਂ ਗੋਕੁਲ ਸੇਤੀਆ, ਏਲਨਾਬਾਦ ਤੋਂ ਭਾਰਤ ਸਿੰਘ ਬੈਨੀਵਾਲ, ਆਦਮਪੁਰ ਤੋਂ ਚੰਦਰ ਪ੍ਰਕਾਸ਼, ਹਾਂਸੀ ਤੋਂ ਰਾਹੁਲ ਮੱਕੜ, ਬਰਵਾਲਾ ਤੋਂ ਰਾਮ ਨਿਵਾਸ ਘੋਰੇਲਾ, ਹਿਸਾਰ ਤੋਂ ਰਾਮ ਨਿਵਾਸ ਰਾੜਾ, ਨਲਵਾ ਤੋਂ ਅਨਿਲ ਮਾਨ, ਲੋਹਾਰੂ ਤੋਂ ਰਾਜਬੀਰ ਸਿੰਘ ਫਰਤੀਆ, ਬਦਰਾ ਤੋਂ ਸੋਮਬੀਰ ਸਿੰਘ, ਦਾਦਰੀ ਤੋਂ ਡਾ. ਮਨੀਸ਼ਾ ਸਾਂਗਵਾਨ, ਬਵਾਨੀਖੇੜਾ (ਐੱਸਸੀ) ਤੋਂ ਪ੍ਰਦੀਪ ਨਰਵਾਲ, ਅਟੇਲੀ ਤੋਂ ਅਨੀਤਾ ਯਾਦਵ, ਨਾਰਨੌਲ ਤੋਂ ਰਾਓ ਨਰਿੰਦਰ ਸਿੰਘ, ਬਾਵਲ (ਐੱਸਸੀ) ਡਾ. ਐਮ.ਐਲ. ਰੰਗਾ, ਕੋਸਲੀ ਤੋਂ ਜਗਦੀਸ਼ ਯਾਦਵ, ਪਟੌਦੀ (ਐੱਸਸੀ) ਤੋਂ ਪਰਲ ਚੌਧਰੀ, ਹਥੀਨ ਤੋਂ ਮੁਹੰਮਦ ਇਸਰਾਿੲਲ, ਪਲਵਲ ਤੋਂ ਕਰਨ ਦਲਾਲ, ਪ੍ਰੀਥਲਾ ਤੋਂ ਰਘੁਬੀਰ ਤੇਵਤੀਆ, ਬਦਕਲ ਤੋਂ ਵਿਜੈ ਪ੍ਰਤਾਪ, ਬੱਲਭਗੜ੍ਹ ਤੋਂ ਪਰਾਗ ਸ਼ਰਮਾ, ਫਰੀਦਾਬਾਦ ਤੋਂ ਲਖਨ ਕੁਮਾਰ ਸਿੰਗਲਾ। ਇਸੇ ਤਰ੍ਹਾਂ ਜੰਮੂ ਕਸ਼ਮੀਰ ਵਿਧਾਨ ਸਭਾ ਲਈ ਵੀ ਪੰਜ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਨੇ ਬਾਰਾਮੂਲਾ ਤੋਂ ਮੀਰ ਇਕਬਾਲ, ਬਾਂਦੀਪੋਰਾ ਤੋਂ ਨਿਜ਼ਾਮੂਦੀਨ ਭੱਟ, ਸੁਚੇਤਗੜ੍ਹ (ਐੱਸਸੀ) ਤੋਂ ਭੂਸ਼ਣ ਡੋਗਰਾ, ਅਖਨੂਰ (ਐੱਸਸੀ) ਤੋਂ ਅਸ਼ੋਕ ਭਗਤ ਅਤੇ ਛੰਬ ਤੋਂ ਤਾਰਾ ਚੰਦ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਭਾਜਪਾ ਨੇ ਹੋਰ ਤਿੰਨ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ

ਭਾਜਪਾ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਤੀਜੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਸਿਰਸਾ ਤੋਂ ਰੋਹਤਾਸ਼ ਜਾਂਗੜਾ, ਮਹਿੰਦਰਗੜ੍ਹ ਤੋਂ ਕੰਵਰ ਸਿੰਘ ਯਾਦਵ ਅਤੇ ਫਰੀਦਾਬਾਦ ਐਨਆਈਟੀ ਤੋਂ ਸਤੀਸ਼ ਫਾਗਨਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

Advertisement
Tags :
AAPBJPCongressharyanaJJPPunjabi khabarPunjabi News