For the best experience, open
https://m.punjabitribuneonline.com
on your mobile browser.
Advertisement

ਹਰਿਆਣਾ: ਸਕੂਲ ਬੱਸ ਪਲਟਣ ਕਾਰਨ 6 ਬੱਚਿਆਂ ਦੀ ਮੌਤ ਤੇ 20 ਜ਼ਖ਼ਮੀ, ਫ਼ਰਾਰ ਡਰਾਈਵਰ ਗ੍ਰਿਫ਼ਤਾਰ

10:55 AM Apr 11, 2024 IST
ਹਰਿਆਣਾ  ਸਕੂਲ ਬੱਸ ਪਲਟਣ ਕਾਰਨ 6 ਬੱਚਿਆਂ ਦੀ ਮੌਤ ਤੇ 20 ਜ਼ਖ਼ਮੀ  ਫ਼ਰਾਰ ਡਰਾਈਵਰ ਗ੍ਰਿਫ਼ਤਾਰ
Advertisement

ਸੁਨੀਲ ਦੀਕਸ਼ਿਤ
ਕਨੀਨਾ, 11 ਅਪਰੈਲ
ਹਰਿਆਣਾ ਦੇ ਮਹਿੰਦਰਗੜ੍ਹ ਦੇ ਉਨਹਾਨੀ ਪਿੰਡ ਵਿੱਚ ਅੱਜ ਸਵੇਰੇ 9 ਵਜੇ ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਬੱਸ ਪਲਟ ਗਈ। ਇਸ ਹਾਦਸੇ ਵਿੱਚ ਛੇ ਬੱਚਿਆਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹੋ ਗਏ। ਕਥਿਤ ਸ਼ਰਾਬੀ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਬਾਅਦ ਵਿੱਚ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਬੱਸ ਵਿੱਚ 50 ਦੇ ਕਰੀਬ ਬੱਚੇ ਸਵਾਰ ਸਨ। 3 ਬੱਚਿਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 3 ਬੱਚਿਆਂ ਦੀ ਹਸਪਤਾਲ 'ਚ ਮੌਤ ਹੋਈ। ਬੱਸ ਡਰਾਈਵਰ ਨੇ ਕਥਿਤ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਪਿੰਡ ਖੇੜੀ ਦੇ ਲੋਕਾਂ ਨੇ ਡਰਾਈਵਰ ਨੂੰ ਝਾੜਿਆ ਸੀ। ਇਸ ਦੌਰਾਨ ਬੱਸ ਉੱਥੇ ਕਰੀਬ 10 ਮਿੰਟ ਪਛੜ ਗਈ। ਸਮੇਂ ਦੀ ਦੇਰੀ ਨੂੰ ਪੂਰਾ ਕਰਨ ਲਈ ਡਰਾਈਵਰ ਨੇ ਬੱਸ ਨੂੰ ਤੇਜ਼ ਰਫਤਾਰ ਨਾਲ ਭਜਾਇਆ। ਇਸ ਦੌਰਾਨ ਓਵਰਟੇਕ ਕਰਦਿਆਂ ਬੱਸ ਹਾਦਸਾਗ੍ਰਸਤ ਹੋ ਗਈ। ਬੱਸ ਚਾਲਕ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਪੁਲੀਸ ਨੇ ਕਿਹਾ ਕਿ ਡਰਾਈਵਰ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਹੀ ਉਸ ਦੇ ਸ਼ਰਾਬ ਪੀਤੀ ਹੋਣ ਦਾ ਪਤਾ ਲੱਗੇਗਾ।

Advertisement

Advertisement
Author Image

Advertisement
Advertisement
×