ਹਰਿਆਣਾ: ਯਮੁਨਾਨਗਰ ਤੇ ਜੀਂਦ ਵਿੱਚ 48 ਕੇਸ ਪਾਜ਼ੇਟਿਵ
ਯਮੁਨਾਨਗਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਦੱਸਿਆ ਕਿ ਅੱਜ ਕਰੋਨਾ ਦੇ 36 ਕੇਸ ਪਾਜ਼ੇਟਿਵ ਆਏ ਹਨ, ਜੋ ਮੰਗਤਪੁਰਾ, ਬਸੰਤ ਨਗਰ, ਸੈਕਟਰ-17 ਹੁੱਡਾ ਜਗਾਧਰੀ, ਵਿਸ਼ਵਕਰਮਾ ਨਗਰ ਯਮੁਨਾ ਨਗਰ, ਸ਼ਿਵਦਿਆਲ ਪੁਰੀ, ਸਰਸਵਤੀ ਨਗਰ, ਜੇਪੀ ਹਸਪਤਾਲ ਦੇ ਨਜ਼ਦੀਕ ਦੇ ਲਾਗੇ ਇੱਕ ਮਹਿਲਾ, ਜੈ ਸਿਟੀ ਜਗਾਧਰੀ, ਪਿੰਡ ਚੰਗਨੌਲੀ, ਮਾਲਵੀਅ ਨਗਰ, ਦੁਰਗਾ ਗਾਰਡਨ, ਪ੍ਰਹਲਾਦਪੁਰੀ, ਦਵਾਰਕਾ ਪੁਰੀ, ਗਾਂਧੀ ਧਾਮ ਜਗਾਧਰੀ, ਪਿੰਡ ਫਤਿਹਪੁਰ, ਪਟੜੀ ਮੁਹੱਲਾ ਅਤੇ ਰਾਜਾ ਵਾਲੀ ਗਲੀ ਜਗਾਧਰੀ, ਸ਼ਾਂਤੀ ਕਲੋਨੀ, ਏਕਤਾ ਵਿਹਾਰ, ਯਮੁਨਾ ਵਿਹਾਰ, ਪੁਲੀਸ ਲਾਈਨ, ਪਿੰਡ ਹਵੇਲੀ (ਸਢੌਰਾ ) ਆਦਿ ਖੇਤਰਾਂ ਤੋਂ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਕੁੱਲ 865 ਮਰੀਜ਼ ਕਰੋਨਾ ਪਾਜ਼ੇਟਿਵ ਹਨ, ਜਿਨ੍ਹਾਂ ਵਿੱਚੋਂ 64 ਮਰੀਜ਼ ਯਮੁਨਾ ਨਗਰ ਤੋਂ ਬਾਹਰੀ ਥਾਵਾਂ ਦੇ ਹਨ।
ਜੀਂਦ (ਪੱਤਰ ਪ੍ਰੇਰਕ): ਜੀਂਦ ਵਿੱਚ ਰੈੱਡ ਕਰਾਸ ਦੇ ਕਰਮਚਾਰੀ ਸਮੇਤ 12 ਲੋਕ ਕਰੋਨਾ ਪਾਜ਼ੇਟਿਵ ਮਿਲੇ ਹਨ। ਰੈੱਡ ਕਰਾਸ ਕਰਮਚਾਰੀ ਦੇ ਪਾਜ਼ੇਟਿਵ ਆਉਣ ਮਗਰੋਂ ਸਬੰਧਤ ਦਫਤਰ ਨੂੰ ਦੋ ਦਨਿਾਂ ਲਈ ਬੰਦ ਕਰ ਦਿੱਤਾ ਹੈ ਤੇ ਹੁਣ ਸਿਹਤ ਵਿਭਾਗ ਨੇ ਇਸ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ 12 ਮਾਮਲਿਆਂ ਵਿੱਚ 6 ਮਰੀਜ਼ ਜੀਂਦ ਸ਼ਹਿਰ ਦੇ ਹਨ ਅਤੇ 6 ਮਰੀਜ਼ ਲਾਗਲੇ ਪਿੰਡਾਂ ਦੇ ਹਨ। ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਹੈ।