ਹਰਵਿੰਦਰ ਚਹਿਲ ਬਣੀ ਇਸਤਰੀ ਵਿੰਗ ਦੀ ਪ੍ਰਧਾਨ
10:26 PM Jun 23, 2023 IST
ਭਵਾਨੀਗੜ੍ਹ: ਇੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜਗਿੱਲ ਇਕਾਈ ਭਵਾਨੀਗੜ੍ਹ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ ਇਨਸਾਫ਼ ਲੈਣ ਲਈ ਧਰਨੇ ‘ਤੇ ਬੈਠੀਆਂ ਪਹਿਲਵਾਨ ਲੜਕੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁਤਲੇ ਫੂਕੇ ਗਏ। ਇਸ ਮੌਕੇ ਕਿਸਾਨ ਸੰਘਰਸ਼ ਵਿੱਚ ਸਰਗਰਮੀ ਨਾਲ ਹਿੱਸਾ ਪਾਉਣ ਵਾਲੀ ਕਿਸਾਨ ਬੀਬੀ ਹਰਵਿੰਦਰ ਕੌਰ ਚਹਿਲ ਨੂੰ ਯੂਨੀਅਨ ਦੇ ਇਸਤਰੀ ਵਿੰਗ ਇਕਾਈ ਭਵਾਨੀਗੜ੍ਹ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਕੁਲਵਿੰਦਰ ਸਿੰਘ ਮਿੱਠੂ ਚਹਿਲ, ਚਮਕੌਰ ਸਿੰਘ ਗੋਰਾ, ਗੁਰਮੇਲ ਸਿੰਘ ਭੜੋ, ਜਗਤਾਰ ਸਿੰਘ ਤੂਰ, ਜੋਰਾ ਸਿੰਘ ਮਾਝੀ, ਜਰਨੈਲ ਸਿੰਘ ਘਰਾਚੋਂ ਅਤੇ ਮੱਖਣ ਸਿੰਘ ਸਮੇਤ ਕਿਸਾਨ ਹਾਜ਼ਰ ਸਨ। – ਪੱਤਰ ਪ੍ਰੇਰਕ
Advertisement
Advertisement