For the best experience, open
https://m.punjabitribuneonline.com
on your mobile browser.
Advertisement

ਕਿਣਮਿਣ ਅਤੇ ਹਨੇਰੀ ਕਾਰਨ ਵਾਢੀ ਪ੍ਰਭਾਵਿਤ

08:49 AM Apr 15, 2024 IST
ਕਿਣਮਿਣ ਅਤੇ ਹਨੇਰੀ ਕਾਰਨ ਵਾਢੀ ਪ੍ਰਭਾਵਿਤ
ਪਿੰਡ ਫਫੜੇ ਭਾਈਕੇ ਦੇ ਖਰੀਦ ਕੇਂਦਰ ’ਚ ਮੀਂਹ ਤੋਂ ਬਚਾਅ ਲਈ ਢਕੀਆਂ ਕਣਕ ਦੀਆਂ ਢੇਰੀਆਂ। -ਫੋਟੋ: ਸੁਰੇਸ਼
Advertisement

ਪੱਤਰ ਪ੍ਰੇਰਕ
ਮਾਨਸਾ, 14 ਅਪਰੈਲ
ਮੌਸਮ ਵਿੱਚ ਅਚਾਨਕ ਤਬਦੀਲੀ ਆਉਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਖੇਤਾਂ ਵਿੱਚ ਅੱਜਕੱਲ੍ਹ ਸਾਫ਼-ਸੁਥਰੇ ਮੌਸਮ ਦੀ ਲੋੜ ਸੀ, ਪਰ ਅਸਮਾਨ ’ਤੇ ਚੜ੍ਹੀਆਂ ਕਾਲੀਆਂ ਘਟਾਵਾਂ ਅਤੇ ਮੀਂਹ-ਝੱਖੜ ਨੇ ਕਿਸਾਨਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਕਿ ਹੁਣ ਮੌਸਮ ਉਸ ਵੇਲੇ ਬੇਈਮਾਨ ਹੋ ਗਿਆ ਹੈ ਜਦੋਂ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਬਿਲਕੁਲ ਪੱਕਕੇ ਤਿਆਰ ਹੋ ਗਈ ਹੈ ਅਤੇ ਖੇਤਾਂ ਵਿੱਚ ਕਣਕ ਦੀ ਵਾਢੀ ਦਾ ਕਾਰਜ ਆਰੰਭ ਹੋ ਗਿਆ ਹੈ। ਅੱਜ ਬਾਅਦ ਦੁਪਹਿਰ ਤੋਂ ਲੈ ਕੇ ਦੇਰ ਸ਼ਾਮ ਤੱਕ ਆਏ ਬੱਦਲਵਾਈ ਤੇ ਹਲਕੀਆਂ ਕਣੀਆਂ ਕਾਰਨ ਕਿਧਰੇ ਵੀ ਖੇਤਾਂ ਵਿੱਚ ਕਿਸੇ ਕਿਸਮ ਦਾ ਕੰਮ ਨਹੀਂ ਚੱਲ ਸਕਿਆ ਅਤੇ ਖੇਤਾਂ ਵਿੱਚ ਕਿਸਾਨਾਂ ਦੀ ਹੱਥੀਂ ਵੱਢੀ ਪਈ ਕਣਕ ਨੂੰ ਮੌਸਮ ਨੇ ਖਿਲਾਰ ਸੁੱਟਿਆ। ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਦੱਸਿਆ ਕਿ ਅਗਲੇ ਦੋ-ਤਿੰਨ ਦਿਨ ਹੋਰ ਮੌਸਮ ਬੇਈਮਾਨ ਰਹਿਣ ਦਾ ਅਨੁਮਾਨ ਹੈ ਅਤੇ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਬਠਿੰਡਾ (ਮਨੋਜ ਸ਼ਰਮਾ): ਵਿਸਾਖੀ ਮੌਕੇ ਸ਼ਨਿਚਰਵਾਰ ਰਾਤ ਅਤੇ ਐਤਵਾਰ ਸਵੇਰੇ ਭਾਵੇਂ ਹਲਕੀ ਬਾਰਸ਼ ਦੇਖੀ ਗਈ ਜਿਸ ਕਾਰਨ ਕਣਕ ਦਾ ਨਾੜ ਗਿੱਲਾ ਹੋਣ ਕਾਰਨ ਕੰਬਾਈਨਾਂ ਚੱਲਣ ਦਾ ਕੰਮ ਵੀ ਪ੍ਰਭਾਵਿਤ ਹੋਇਆ। ਕਿਸਾਨਾਂ ਨੇ ਡਰ ਜ਼ਾਹਿਰ ਕਰਦਿਆਂ ਕਿਹਾ ਕਿ ਮੌਸਮ ਵਿਭਾਗ ਦਾ ਅਲਰਟ ਹੋਣ ਕਾਰਨ ਉਹ ਡਰੇ ਹੋਏ ਹਨ। ਅਸਮਾਨ ਵਿੱਚ ਹਾਲੇ ਵੀ ਗਹਿਰੀ ਬੱਦਲਵਾਈ ਛਾਈ ਹੋਈ ਹੈ। ਗੌਰਤਲਬ ਹੈ ਕਿ ਚੜ੍ਹਦੇ ਮਾਰਚ ਮਹੀਨੇ ਦੌਰਾਨ ਸੁੱਕੇ ਅੰਬਰ ਹੋਈ ਗੜੇ ਪੈਣ ਕਾਰਨ ਬਠਿੰਡਾ ਜ਼ਿਲ੍ਹੇ ਦੋ ਦਰਜਨ ਤੋਂ ਵੀ ਵੱਧ ਪਿੰਡਾਂ ਕਰਮਗੜ੍ਹ ਸਤਰਾਂ, ਸਰਦਾਰਗੜ੍ਹ, ਮਹਿਮਾ ਸਰਕਾਰੀ, ਮਹਿਮਾ ਸਰਜਾ, ਮਹਿਮਾ ਭਗਵਾਨਾਂ, ਬੁਰਜ ਮਹਿਮਾ, ਵਿਰਕ ਕਲਾਂ, ਅਕਲੀਆਂ ਕਲਾਂ ਭਗਤਾ ਭਾਈ ਦੇ ਦਰਜਨਾਂ ਪਿੰਡਾਂ ਵਿੱਚ ਹੋਈ ਭਾਰੀ ਗੜੇਮਾਰੀ ਹੋਣ ਕਾਰਨ ਤਕਰੀਬਨ 85 ਹਜ਼ਾਰ ਦੇ ਕਰੀਬ ਰਕਬਾ ਗੜਿਆਂ ਦੀ ਭੇਟ ਚੜ੍ਹ ਗਿਆ ਸੀ। ਉੱਧਰ, ਬੀਤੇ ਮਹੀਨੇ ਦੌਰਾਨ ਗੜੇਮਾਰੀ ਕਾਰਨ ਫ਼ਸਲਾਂ ਦੇ ਮੁਆਵਜ਼ੇ ਲਈ ਕਿਸਾਨ ਜਥੇਬੰਦੀਆਂ ਬਠਿੰਡਾ ਵਿੱਚ ਡਟੀਆਂ ਹੋਈਆਂ ਹਨ।

Advertisement

ਸਿਰਸਾ: ਕਣਕ ਭਿੱਜਣ ਤੋਂ ਬਚਾਉਣ ਲਈ ਪ੍ਰਬੰਧ ਕਰਨ ਦੇ ਹੁਕਮ ਜਾਰੀ

ਸਿਰਸਾ (ਪ੍ਰਭੂ ਦਿਆਲ): ਇਲਾਕੇ ’ਚ ਕਈ ਥਾਵਾਂ ’ਤੇ ਕਿਣਮਿਣ ਹੋਣ ਕਾਰਨ ਵਾਢੀ ਦੇ ਕੰਮ ’ਚ ਰੁਕਾਵਟ ਆਈ ਹੈ। ਕਣਕ ਦੀ ਵਾਢੀ ਦੇ ਤੂੜੀ ਬਣਾਉਣ ਦਾ ਕੰਮ ਕਈ ਥਾਵਾਂ ’ਤੇ ਪ੍ਰਭਾਵਿਤ ਹੋਇਆ ਹੈ। ਵੱਖ-ਵੱਖ ਪਿੰਡਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿਣਮਿਣ ਹੋਣ ਨਾਲ ਕਣਕ ਦੀ ਵਾਢੀ ਦਾ ਕਈ ਥਾਵਾਂ ’ਤੇ ਕੰਮ ਰੁਕ ਗਿਆ। ਕਿਸਾਨਾਂ ਨੇ ਦੱਸਿਆ ਕਿ ਕਿਣਮਿਣ ਨਾਲ ਖੜ੍ਹੀ ਕਣਕ ’ਚ ਸਲਾਬ ਆ ਗਈ ਹੈ ਜਿਸ ਕਾਰਨ ਕੰਬਾਈਨਾਂ ਨਹੀਂ ਚੱਲ ਰਹੀਆਂ। ਤੂੜੀ ਬਣਾਉਣ ਦਾ ਵੀ ਕੰਮ ਪ੍ਰਭਾਵਿਤ ਹੋਇਆ ਹੈ। ਉਧਰ ,ਡਿਪਟੀ ਕਮਿਸ਼ਨਰ ਆਰ.ਕੇ. ਸਿੰਘ ਨੇ ਮੰਡੀਆਂ ਦਾ ਦੌਰਾ ਕਰਕੇ ਅਧਿਕਾਰੀਆਂ ਤੇ ਆੜ੍ਹਤੀਆਂ ਨੂੰ ਮੰਡੀਆਂ ’ਚ ਕਣਕ ਨੂੰ ਭਿੱਜਣ ਤੋਂ ਬਚਾਉਣ ਲਈ ਪੂਰੇ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਹਨ।

Advertisement
Author Image

Advertisement
Advertisement
×