ਹਰਵੀਰ ਢੀਂਡਸਾ ਕਾਨੂੰਨਗੋ ਐਸੋਸੀਏਸ਼ਨ ਦੀ ਸੂਬਾਈ ਇਕਾਈ ਦੇ ਪ੍ਰਧਾਨ ਬਣੇ
ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 3 ਨਵੰਬਰ
ਦਿ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਪੰਜਾਬ ਦੀ ਚੋਣ ਕੀਤੀ ਗਈ ਜਿਸ ਵਿੱਚ ਹਰਵੀਰ ਸਿੰਘ ਢੀਂਡਸਾ ਨੂੰ ਸੂਬਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਜਥੇਬੰਦੀ ਹੋਰ ਅਹੁਦੇਦਾਰ ਵੀ ਚੁਣੇ ਗਏ। ਇਸ ਦੌਰਾਨ ਕੁੱਪ ਕਲਾਂ ਦੇ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਵਿੱਚ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਸਾਬਕਾ ਸੂਬਾ ਜਨਰਲ ਸਕੱਤਰ ਗੁਰਨੇਕ ਸਿੰਘ ਸ਼ੇਰ, ਰੁਪਿੰਦਰ ਸਿੰਘ ਗਰੇਵਾਲ ਅਤੇ ਸਾਬਕਾ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਅਤੇ ਨਾਇਬ ਤਹਿਸੀਲਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਦਿ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਪੰਜਾਬ ਦੀ ਅਗਲੇ ਦੋ ਸਾਲਾਂ ਲਈ ਚੋਣ ਬੀਤੇ ਦਿਨ ਗੁਰੂ ਨਾਨਕ ਭਵਨ ਲੁਧਿਆਣਾ ਵਿੱਚ ਹੋਈ। ਇਸ ਦੌਰਾਨ ਹਰਵੀਰ ਸਿੰਘ ਢੀਂਡਸਾ ਨੂੰ ਸੂਬਾ ਪ੍ਰਧਾਨ, ਅਜੀਤਪਾਲ ਸਿੰਘ ਗਿੱਲ ਭੁੱਚੋ ਨੂੰ ਨੁਮਾਇੰਦਾ ਆਲ ਇੰਡੀਆ, ਪਲਵਿੰਦਰ ਸਿੰਘ ਸੂਦ ਸ਼ਹੀਦ ਭਗਤ ਸਿੰਘ ਨਗਰ ਨੂੰ ਖਜ਼ਾਨਚੀ, ਜਸਪਾਲ ਸਿੰਘ ਸਿੱਧੂ ਮੋਗਾ, ਗੁਰਬੀਰ ਸਿੰਘ ਬਾਜਵਾ ਜਲੰਧਰ, ਦਲਜੀਤ ਸਿੰਘ ਹੁਸ਼ਿਆਰਪੁਰ, ਜਸਕਰਨ ਸਿੰਘ ਫਾਜ਼ਿਲਕਾ, ਸਤਨਾਮ ਸਿੰਘ ਮਾਣਕ ਅੰਮ੍ਰਿਤਸਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਨਿਰਮਲ ਸਿੰਘ ਫਤਹਿਗੜ੍ਹ ਸਾਹਿਬ, ਅਦਿੱਤਿਆ ਕੌਸ਼ਲ ਮੁਹਾਲੀ, ਰਾਜ ਕੁਮਾਰ ਪਟਿਆਲਾ, ਪੁਸ਼ਪਿੰਦਰ ਸਿੰਘ ਚਹਿਲ ਮਾਨਸਾ, ਬਲਜੀਤ ਸਿੰਘ ਗੁਰਦਾਸਪੁਰ, ਪਰਮਜੀਤ ਰਾਮ ਕਪੂਰਥਲਾ ਨੂੰ ਮੀਤ ਪ੍ਰਧਾਨ ਅਤੇ ਨਿਰਮਲ ਸਿੰਘ ਬਾਠ ਰੂਪਨਗਰ ਨੂੰ ਜਨਰਲ ਸਕੱਤਰ, ਰੂਪਨੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਨੂੰ ਸਹਾਇਕ ਜਨਰਲ ਸਕੱਤਰ, ਸਤਿੰਦਰਪਾਲ ਸਿੰਘ ਪੰਨੂ ਸੰਗਰੂਰ ਨੂੰ ਸਹਾਇਕ ਖਜ਼ਾਨਚੀ, ਜਸ਼ਨਪ੍ਰੀਤ ਸਿੰਘ ਬਠਿੰਡਾ ਨੂੰ ਪ੍ਰੈੱਸ ਸਕੱਤਰ/ ਸੋਸ਼ਲ ਮੀਡੀਆ ਇੰਚਾਰਜ, ਜਸਵਿੰਦਰ ਸਿੰਘ ਗਿੱਲ ਫਰੀਦਕੋਟ ਨੂੰ ਜਥੇਬੰਦਕ ਸਕੱਤਰ, ਰਾਜੇਸ਼ ਮਹਾਜਨ ਪਠਾਨਕੋਟ ਨੂੰ ਦਫ਼ਤਰ ਸਕੱਤਰ, ਸੁਖਪ੍ਰੀਤ ਸਿੰਘ ਪੰਨੂ ਤਰਨ ਤਾਰਨ ਨੂੰ ਕਾਨੂੰਨੀ ਸਕੱਤਰ ਤੇ ਸੁਖਜੀਤਪਾਲ ਸਿੰਘ ਥਰੀਕੇ ਲੁਧਿਆਣਾ ਨੂੰ ਐਡੀਟਰ ਚੁਣਿਆ ਗਿਆ। ਹਰਵੀਰ ਸਿੰਘ ਢੀਂਡਸਾ ਨੇ ਸਮੂਹ ਕਾਨੂੰਨਗੋ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਮੁਲਾਜ਼ਮ ਮੰਗਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ।