ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰਸਿਮਰਤ ਦੇ ਦੋਸ਼ ਹਾਸੋਹੀਣੇ ਤੇ ਬੇਬੁਨਿਆਦ: ਪਰਮਪਾਲ

07:30 AM Jun 27, 2024 IST

ਪੱਤਰ ਪ੍ਰੇਰਕ
ਬਠਿੰਡਾ, 26 ਜੂਨ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਭਾਜਪਾ ਆਗੂ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦਾ ਤਾਨਾਸ਼ਾਹੀ ਵਿਹਾਰ ਅਤੇ ਗ਼ਲਤ ਫ਼ੈਸਲੇ ਹੀ ਅਕਾਲੀ ਦਲ ਦੇ ਨਿਘਾਰ ਦਾ ਕਾਰਨ ਬਣੇ ਹਨ। ਹਰਸਿਮਰਤ ਦਾ ਭਾਜਪਾ ਨੂੰ ਦੋਸ਼ ਦੇਣਾ ਹਾਸੋਹੀਣਾ ਤੇ ਬੇਬੁਨਿਆਦ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਅੱਜ ਜੋ ਹਾਲਾਤ ਹਨ, ਉਸ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਖ਼ੁਦ ਜ਼ਿੰਮੇਵਾਰ ਹਨ। ਉਨ੍ਹਾਂ ਦੋਸ਼ ਲਗਾਏ ਨਿੱਜੀ ਹਿੱਤਾਂ ਦੀ ਪੂਰਤੀ ਲਈ ਟਕਸਾਲੀ ਆਗੂਆਂ ਨੂੰ ਅੱਖੋਂ-ਪਰੋਖੇ ਕਰ ਕੇ ਕੇਂਦਰ ਵਿੱਚ ਵਜ਼ੀਰੀਆਂ ਹਾਸਲ ਕੀਤੀਆਂ ਗਈਆਂ। ਉਨ੍ਹਾਂ ਇਹ ਵੀ ਕਿਹਾ ਕਿ ਵਰਕਿੰਗ ਕਮੇਟੀ ਕੋਰ ਕਮੇਟੀ ’ਚ ਸਹਿਮਤੀ ਤੋਂ ਬਿਨਾਂ ਜਦੋਂ ਘਰੋਂ ਫੈਸਲੇ ਹੋਣ ਲੱਗ ਜਾਣ ਤਾਂ ਫਿਰ ਪਾਰਟੀ ਵਿੱਚ ਬਗ਼ਾਵਤ ਹੋਣੀ ਹੀ ਸੀ। ਉਨ੍ਹਾਂ ਕਿਹਾ ਆਪਣੀਆਂ ਗ਼ਲਤੀਆਂ ’ਤੇ ਪਰਦਾ ਪਾਉਣ ਲਈ ਹਰਸਿਮਰਤ ਤੇ ਅਕਾਲੀ ਦਲ ਦੇ ਕਈ ਆਗੂ ਭਾਜਪਾ ’ਤੇ ਦੋਸ਼ ਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਉਸਾਰੂ ਅਤੇ ਲੋਕ ਹਿੱਤ ਦੀ ਰਾਜਨੀਤੀ ਕਰਦੀ ਹੈ, ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਵੋਟ ਫ਼ੀਸਦੀ ਵਿੱਚ ਵਾਧਾ ਵੀ ਇਸੇ ਸੋਚ ਦਾ ਨਤੀਜਾ ਹੈ। ਦੋਵਾਂ ਆਗੂਆਂ ਨੇ ਦਾਅਵਾ ਕੀਤਾ ਕਿ ਭਾਜਪਾ ਸੂਬੇ ਵਿੱਚ 2027 ਵਿੱਚ ਸਰਕਾਰ ਵੀ ਬਣਾਵੇਗੀ।

Advertisement

Advertisement
Advertisement