ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ ਵਿਚ ਗੋਲੀ ਦਾ ਸ਼ਿਕਾਰ ਬਣੀ ਹਰਸਿਮਰਤ ਰੰਧਾਵਾ ਨੂੰ ਪਿੰਡ ਧੂੰਦਾ ’ਚ ਨਮ ਅੱਖਾਂ ਨਾਲ ਵਿਦਾਇਗੀ

10:41 AM Apr 26, 2025 IST
featuredImage featuredImage

ਜਤਿੰਦਰ ਸਿੰਘ ਬਾਵਾ

Advertisement

ਸ੍ਰੀ ਗੋਇੰਦਵਾਲ ਸਾਹਿਬ, 26 ਅਪਰੈਲ

ਕੈਨੇਡਾ ਵਿਚ ਪਿਛਲੇ ਦਿਨੀਂ ਦੋ ਧਿਰਾਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਹੋਈ ਹਰਸਿਮਰਤ ਕੌਰ ਰੰਧਾਵਾ (21) ਨੂੰ ਅੱਜ ਉਸ ਦੇ ਜੱਦੀ ਪਿੰਡ ਧੂੰਦਾ ਵਿਚ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਪਿੰਡ ਦੇ ਸ਼ਮਸ਼ਾਨਘਾਟ ਵਿਚ ਕੀਤੇ ਸਸਕਾਰ ਮੌਕੇ ਸੈਂਕੜੇ ਲੋੜ ਮੌਜੂਦ ਸਨ। ਧੀ ਦੀ ਚਿਖਾ ਨੂੰ ਅਗਨੀ ਪਿਤਾ ਨੇ ਦਿੱਤੀ।

Advertisement

ਇਸ ਤੋਂ ਪਹਿਲਾਂ ਹਰਸਿਮਰਤ ਕੌਰ ਦੀ ਮ੍ਰਿਤਕ ਦੇਹ ਪਿੰਡ ਧੂੰਦਾ ਪੁੱਜੀ ਤਾਂ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ। ਪੂਰੇ ਘਰ ਦਾ ਮਾਹੌਲ ਗਮਗੀਨ ਸੀ। ਪੂਰੇ ਪਰਿਵਾਰ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ। ਹਰਸਿਮਰਤ ਦੀ ਮਾਂ ਮਨਪ੍ਰੀਤ ਕੌਰ ਅਤੇ ਦਾਦੀ ਕੁਲਵੰਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਸੀ। ਪਿਤਾ ਬਿਕਰਮਜੀਤ ਸਿੰਘ ਤੇ ਭਰਾ ਜੈ ਸਿੰਘ ਰੰਧਾਵਾ ਨਮ ਅੱਖਾਂ ਨਾਲ ਤਾਬੂਤ ਵਿੱਚ ਬੰਦ ਆਪਣੀ ਬੇਟੀ ਨੂੰ ਨਿਹਾਰ ਰਹੇ ਸਨ। ਇਸ ਮੌਕੇ ਸੈਂਕੜੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਹਰਸਿਮਰਤ ਕੌਰ ਨੂੰ ਅੰਤਿਮ ਵਿਦਾਇਗੀ ਦੇਣ ਲਈ ਹਾਜ਼ਰ ਸਨ।

ਮ੍ਰਿਤਕ ਦੇ ਦਾਦਾ ਸੁਖਵਿੰਦਰ ਸਿੰਘ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਹੋਏ ਬਾਕੀ ਪਰਿਵਾਰਕ ਮੈਂਬਰਾਂ ਨੂੰ ਭਰੇ ਮਨ ਨਾਲ ਹੌਸਲਾ ਦਿੰਦੇ ਦਿਖਾਈ ਦਿੱਤੇ। ਘਰ ਵਿੱਚ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਉਪਰੰਤ ਹਰਸਿਮਰਤ ਕੌਰ ਦੀ ਦੇਹ ਨੂੰ ਅੰਤਿਮ ਰਸਮਾਂ ਲਈ ਪਿੰਡ ਦੇ ਸ਼ਮਸ਼ਾਨਘਾਟ ਵਿਚ ਲਿਆਂਦਾ ਗਿਆ। ਹਰਸਿਮਰਤ ਕੌਰ ਦੀਆਂ ਅੰਤਿਮ ਰਸਮਾਂ ਪਿਤਾ ਬਿਕਰਮਜੀਤ ਸਿੰਘ ਵੱਲੋਂ ਨਿਭਾਈਆਂ ਗਈਆ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆ ’ਚ ਪਿੰਡ ਦੇ ਸਰਪੰਚ ਜਸਵੰਤ ਸਿੰਘ, ਜੋਰਾਵਰ ਸਿੰਘ, ਚਮਕੌਰ ਸਿੰਘ, ਸੁਲੱਖਣ ਸਿੰਘ, ਪਿਆਰਾ ਸਿੰਘ, ਰਸ਼ਪਾਲ ਸਿੰਘ, ਮਲਕੀਤ ਸਿੰਘ, ਸਾਬਕਾ ਸਰਪੰਚ ਸਵਰਨ ਸਿੰਘ, ਯਾਦਵਿੰਦਰ ਸਿੰਘ ਆਦਿ ਮੌਜੂਦ ਸਨ।

Advertisement