ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਸ਼ਿਤਾ ਨੂੰ ‘ਤੀਆਂ ਦੀ ਰਾਣੀ’ ਤੇ ਪ੍ਰਭਲੀਨ ਨੂੰ ‘ਗਿੱਧਿਆਂ ਦੀ ਰਾਣੀ’ ਦਾ ਖ਼ਿਤਾਬ

10:39 AM Aug 17, 2024 IST

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਅਗਸਤ
ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿੱਚ ਅੱਜ ‘ਤੀਆਂ ਦਾ ਮੇਲਾ’ ਲੱਗਿਆ। ਕਾਲਜ ਡਾਇਰੈਕਟਰ ਡਾ. ਰਾਜੀਵ ਕੁਮਾਰ ਸਹਿਗਲ ਦੀ ਦੇਖ-ਰੇਖ ਸਭਿਆਚਾਰਕ ਕਮੇਟੀ ਦੁਆਰਾ ਕਰਵਾਏ ਇਸ ਪ੍ਰੋਗਰਾਮ ’ਚ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਦੀ ਸਾਬਕਾ ਪ੍ਰਿੰਸੀਪਲ ਮਨਜੀਤ ਕੌਰ ਸੋਢੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਸਾਉਣ ਦੇ ਮਹੀਨੇ ਦੇ ਤਿਉਹਾਰ ਦੀ ਅਲੱਗ ਹੀ ਪਹਿਚਾਣ ਹੈ ਤੇ ਪੰਜਾਬਣਾਂ ਇਸ ਨੂੰ ਬੜੀਆਂ ਉਮੰਗਾ, ਸੱਧਰਾਂ ਤੇ ਚਾਵਾਂ ਨਾਲ ਮਨਾਉਂਦੀਆਂ ਹਨ। ਅਜਿਹੇ ਤਿਉਹਾਰ ਵਿਰਸੇ ਨਾਲ ਜੋੜਦੇ ਹਨ ਤੇ ਪੰਜਾਬੀ ਸਭਿਆਚਾਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਵਿਦਿਆਰਥਣਾਂ ਨੇ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਵਿਦਿਆਰਥਣਾਂ ਨੇ ਸੋਲੋ ਡਾਂਸ, ਗਰੁੱਪ ਡਾਂਸ ਦੀ ਪੇਸ਼ਕਾਰੀ ਵੀ ਕੀਤੀ। ਵੱਖ-ਵੱਖ ਜਮਾਤਾਂ ਦੀਆਂ ਵੀਹ ਵਿਦਿਆਰਥਣਾਂ ਨੇ ‘ਤੀਆਂ ਦੀ ਰਾਣੀ’ ਖ਼ਿਤਾਬ ਲਈ ਆਪਣੇ ਹੁਨਰ ਦਿਖਾਏ। ਪ੍ਰਸ਼ਨੋਤਰੀ ਮੁਕਾਬਲੇ ’ਚ ਅਤੇ ਹੁਨਰ ਮੁਕਾਬਲੇ ’ਚੋਂ ਤਿੰਨ ਵਿਦਿਆਰਥਣਾਂ ਨੇ ਖ਼ਿਤਾਬ ਜਿੱਤੇ। ‘ਤੀਆਂ ਦੀ ਰਾਣੀ’ ਹਰਸ਼ਿਤਾ ਬੀਐੱਸਸੀ ਭਾਗ ਦੂਜਾ ਮੈਡੀਕਲ ਬਣੀ ਜਦਕਿ ‘ਰੌਣਕ ਮੇਲੇ ਦੀ’ ਦਾ ਖ਼ਿਤਾਬ ਸੁਖਬੀਰ ਕੌਰ ਨੇ ਜਿੱਤਿਆ। ‘ਰਿਵਾਇਤੀ ਪਹਿਰਾਵਾ’ ਦਾ ਖ਼ਿਤਾਬ ਗਰੀਮਾ ਨੇ ਹਾਸਲ ਕੀਤਾ। ਅਖੀਰ ਵਿੱਚ ਗਿੱਧੇ ਦੀ ਪੇਸ਼ਕਾਰੀ ਹੋਈ ਜਿਸ ’ਚੋਂ ‘ਗਿੱਧਿਆਂ ਦੀ ਰਾਣੀ’ ਪ੍ਰਭਲੀਨ ਕੌਰ ਬੀਐੱਸਸੀ ਭਾਗ ਪਹਿਲਾ ਨਾਨ-ਮੈਡੀਕਲ ਦੀ ਵਿਦਿਆਰਥਣ ਨੂੰ ਚੁਣਿਆ ਗਿਆ। ਜੱਜਾਂ ਦੀ ਜ਼ਿੰਮੇਵਾਰੀ ਪ੍ਰੋ. ਸਰਬਦੀਪ ਕੌਰ ਸਿੱਧੂ, ਪ੍ਰੋ. ਅਕਾਸ਼ਦੀਪ ਕੌਰ ਅਤੇ ਪ੍ਰੋ. ਕਿਰਨਜੀਤ ਕੌਰ ਨੇ ਨਿਭਾਈ। ਇਸ ਮੌਕੇ ਜੋਤੀ, ਡਾ. ਰਮੇਸ਼ਇੰਦਰ ਬਲ, ਬਲਵੀਰ ਕੌਰ ਬਜਾਜ, ਪ੍ਰੋ. ਮੇਜਰ ਸਿੰਘ ਸੋਹੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਾਈਸ ਡਾਇਰੈਕਟਰ ਪ੍ਰੋ. ਨਿਧੀ ਮਹਾਜਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਕਰਮਦੀਪ ਕੌਰ ਅਤੇ ਅਮੀਤ ਰਾਣਾ ਦੁਆਰਾ ਮੰਚ ਸੰਚਾਲਨ ਕੀਤਾ ਗਿਆ।

Advertisement

Advertisement