ਹਰਸ਼ਦੀਪ ਨੂੰ ਮਿਲਿਆ ਨੌਜਵਾਨ ਨਾਰੀ ਵਿਗਿਆਨੀ ਪੁਰਸਕਾਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜਨਵਰੀ
ਪੀ.ਏ.ਯੂ.ਦੇ ਰਸਾਇਣ ਵਿਗਿਆਨ ਵਿਭਾਗ ਵਿਚ ਖੋਜਾਰਥੀ ਵਜੋਂ ਕਾਰਜ ਕਰ ਰਹੇ ਡਾ. ਹਰਸ਼ਦੀਪ ਕੌਰ ਨੂੰ ਨੌਜਵਾਨ ਨਾਰੀ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉਹਨਾਂ ਨੂੰ ਰਾਜ ਮਾਤਾ ਵਿਜੇ ਰਾਜੇ ਸਿੰਧਿਆ ਕ੍ਰਿਸ਼ੀ ਵਿਸ਼ਵ ਵਿਦਿਆਲਾ, ਗਵਾਲੀਅਰ, ਮੱਧ ਪ੍ਰਦੇਸ਼ ਵਿਖੇ ਹੋਈ ਕੌਮਾਂਤਰੀ ਕਾਨਫਰੰਸ ਦੌਰਾਨ ਦਿੱਤਾ ਗਿਆ। ਇਹ ਕਾਨਫਰੰਸ ‘ਇਕ ਦੁਨੀਆਂ ਇਕ ਸਿਹਤ’ ਸਿਰਲੇਖ ਅਧੀਨ ਆਈ ਸੀ ਏ ਆਰ-ਆਈ ਆਈ ਐੱਸ ਐੱਸ ਭੋਪਾਲ, ਏ ਆਈ ਆਈ ਐੱਮ ਐੱਸ ਭੋਪਾਲ ਅਤੇ ਐਗਰੀਫੀਟ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਡਾ. ਹਰਸ਼ਦੀਪ ਕੌਰ ਨੂੰ ਐਵਾਰਡ ਪ੍ਰਦਾਨ ਕਰਨ ਵਾਲਿਆਂ ਵਿਚ ਗਵਾਲੀਅਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਏ ਕੇ ਸਿੰਘ ਅਤੇ ਮੌਜੂਦਾ ਵਾਈਸ ਚਾਂਸਲਰ ਡਾ. ਏ ਕੇ ਸ਼ੁਕਲਾ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ਡਾ. ਹਰਸ਼ਦੀਪ ਕੌਰ ਨੇ ਆਪਣੀ ਪੀ ਐੱਚ ਡੀ ਦਾ ਖੋਜ ਕਾਰਜ ਰਸਾਇਣ ਵਿਗਿਆਨੀ ਡਾ. ਪਰਵਿੰਦਰ ਕੌਰ ਦੀ ਨਿਗਰਾਨੀ ਹੇਠ ਪੂਰਾ ਕੀਤਾ। ਇਸ ਦੌਰਾਨ ਉਹ ਫਸਲ ਵਿਗਿਆਨ ਵਿਭਾਗ ਵਿਚ ਖੋਜਾਰਥੀ ਰਹੇ। ਪੀ.ਏ.ਯੂ.ਦੇ ਵਾਈਸ ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਪ੍ਰਾਪਤੀ ਲਈ ਵਧਾਈ ਦਿੱਤੀ।