ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੈਰਿਸ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਧ ਕੱਟੜਪੰਥੀ ਉਦਾਰਵਾਦੀ ਰਾਸ਼ਟਰਪਤੀ ਹੋਵੇਗੀ: ਟਰੰਪ

01:29 PM Jul 27, 2024 IST

ਵਾਸ਼ਿੰਗਟਨ, 27 ਜੁਲਾਈ
ਅਮਰੀਕਾ ਵਿੱਚ ਨਵੰਬਰ ’ਚ ਪ੍ਰਸਤਾਵਿਤ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਡੈਮੋਕਰੈਟਿਕ ਪਾਰਟੀ ਦੀ ਦਾਅਵੇਦਾਰੀ ਦੀ ਦੌੜ ਵਿੱਚ ਸ਼ਾਮਲ ਕਮਲਾ ਹੈਰਿਸ ’ਤੇ ਹਮਲਾ ਤੇਜ਼ ਕਰਦੇ ਹੋਏ ਕਿਹਾ ਕਿ ਜੇ ਉਹ ਚੁਣੀ ਗਈ ਤਾਂ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕੱਟੜਪੰਥੀ ਉਦਾਰਵਾਦੀ ਰਾਸ਼ਟਰਪਤੀ ਸਾਬਿਤ ਹੋਵੇਗੀ। ਜੋਅ ਬਾਇਡਨ (81) ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਪਿੱਛੇ ਹਟਣ ਤੋਂ ਬਾਅਦ ਹੁਣ ਉਪ ਰਾਸ਼ਟਰਪਤੀ ਹੈਰਿਸ (59) ਡੈਮੋਕਰੈਟਿਕ ਪਾਰਟੀ ਦੀ ਸੰਭਾਵੀ ਉਮੀਦਵਾਰ ਹੈ। ਸਾਬਕਾ ਰਾਸ਼ਟਰਪਤੀ ਟਰੰਪ (78) ਨੇ ਹੈਰਿਸ ਨੂੰ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਕਮਜ਼ੋਰ ਅਤੇ ਘੋਰ ਕੱਟੜਪੰਥੀ ਉਪ ਰਾਸ਼ਟਰਪਤੀ ਦੱਸਿਆ। ਟਰੰਪ ਨੇ ਕਿਹਾ, ‘‘ਜੇ ਕਮਲਾ ਹੈਰਿਸ ਚੁਣੀ ਜਾਂਦੀ ਹੈ ਤਾਂ ਉਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਕੱਟੜਪੰਥੀ ਉਦਾਰਵਾਦੀ ਰਾਸ਼ਟਰਪਤੀ ਸਾਬਿਤ ਹੋਵੇਗੀ...ਸੈਨੇਟ ਮੈਂਬਰ ਵਜੋਂ ਹੈਰਿਸ ਪੂਰੇ ਸੈਨੇਟ ਵਿੱਚ ਸਭ ਤੋਂ ਕੱਟੜਪੰਥੀ ਡੈਮੋਕਰੈਟ ਆਗੂਆਂ ’ਚੋਂ ਪਹਿਲੇ ਨੰਬਰ ’ਤੇ ਸੀ। -ਪੀਟੀਆਈ

Advertisement

Advertisement