ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੈਮੋਕਰੈਟਿਕ ਨੈਸ਼ਨਲ ਕਾਨਫਰੰਸ ਤੋਂ ਪਹਿਲਾਂ ਹੈਰਿਸ ਦੀ ਮਕਬੂਲੀਅਤ ਵਧੀ

07:17 AM Aug 20, 2024 IST
ਰਾਸ਼ਟਰਪਤੀ ਚੋਣਾਂ ਲਈ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਪੈਨਸਿਲਵੇਨੀਆ ’ਚ ਆਪਣੇ ਹਮਾਇਤੀਆਂ ਨੂੰ ਮਿਲਦੀ ਹੋਈ। -ਫੋਟੋ: ਰਾਇਟਰਜ਼

ਵਾਸ਼ਿੰਗਟਨ, 19 ਅਗਸਤ
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਡੈਮੋਕਰੈਟਿਕ ਪਾਰਟੀ ’ਚ ਉਤਸ਼ਾਹ ਤੇ ਅਮਰੀਕੀਆਂ ਵਿਚਾਲੇ ਆਪਣੀ ਹਰਮਨਪਿਆਰਤਾ ’ਚ ਵਾਧੇ ਨਾਲ ਡੈਮੋਕਰੈਟਿਕ ਪਾਰਟੀ ਦੇ ਕੌਮੀ ਸੰਮੇਲਨ ’ਚ ਹਿੱਸਾ ਲਵੇਗੀ। ਇੱਕ ਨਵੇਂ ਸਰਵੇਖਣ ਅਨੁਸਾਰ ਅਮਰੀਕਾ ’ਚ ਤਕਰੀਬਨ ਅੱਧੇ ਬਾਲਗ਼ (48 ਫ਼ੀਸਦ) ਹੈਰਿਸ ਪ੍ਰਤੀ ਬਹੁਤ ਜਾਂ ਕਾਫੀ ਹੱਦ ਤੱਕ ਹਾਂ-ਪੱਖੀ ਨਜ਼ਰੀਆ ਰੱਖਦੇ ਹਨ। ਗਰਮੀਆਂ ਦੀ ਸ਼ੁਰੂਆਤ ’ਚ ਅਜਿਹੇ ਅਮਰੀਕੀਆਂ ਦੀ ਗਿਣਤੀ 39 ਫ਼ੀਸਦ ਸੀ ਪਰ ਹੁਣ ਇਨ੍ਹਾਂ ’ਚ ਵਾਧਾ ਦਰਜ ਕੀਤਾ ਗਿਆ ਹੈ। ਉਸ ਸਮੇਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਬਹਿਸ ’ਚ ਖਰਾਬ ਪ੍ਰਦਰਸ਼ਨ ਮਗਰੋਂ ਜੋਅ ਬਾਇਡਨ ਨੂੰ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਦੀ ਦੌੜ ’ਚੋਂ ਹਟਣਾ ਪਿਆ ਸੀ। ਹੈਰਿਸ ਨੇ ਨਾ ਸਿਰਫ਼ ਆਪਣੀ ਮਕਬੂਲੀਅਤ ’ਚ ਸੁਧਾਰ ਕੀਤਾ ਸਗੋਂ ਉਨ੍ਹਾਂ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਬਾਇਡਨ ਦੀ ਮਕਬੂਲੀਅਤ ਨੂੰ ਵੀ ਪਛਾੜ ਦਿੱਤਾ ਜਿਨ੍ਹਾਂ ਬਾਰੇ 38 ਫ਼ੀਸਦ ਅਮਰੀਕੀਆਂ ਨੇ ਹਾਂ-ਪੱਖੀ ਵਿਚਾਰ ਜ਼ਾਹਿਰ ਕੀਤੇ ਸਨ। ਇਸ ਤੋਂ ਇਲਾਵਾ ਹੈਰਿਸ, ਟਰੰਪ ਤੋਂ ਵੀ ਅੱਗੇ ਹੈ ਜਿਨ੍ਹਾਂ ਬਾਰੇ 41 ਫ਼ੀਸਦ ਬਾਲਗ ਹਾਂ-ਪੱਖੀ ਨਜ਼ਰੀਆ ਰੱਖਦੇ ਹਨ। ਡੈਮੋਕਰੈਟਿਕ ਪਾਰਟੀ ਦੇ ਸੰਮੇਲਨ ਦੌਰਾਨ ਕਮਲਾ ਹੈਰਿਸ (59) ਰਸਮੀ ਤੌਰ ’ਤੇ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣੇ ਜਾਣ ਨੂੰ ਸਵੀਕਾਰ ਕਰਦੇ ਹੋਏ ਭਾਸ਼ਣ ਦੇਣਗੇ।
ਅਮਰੀਕਾ ’ਚ ਨਵੰਬਰ ਮਹੀਨੇ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਜਿਸ ਲਈ ਡੈਮੋਕਰੈਟਿਕ ਪਾਰਟੀ ਨੇ ਹੈਰਿਸ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦਾ ਮੁਕਾਬਲਾ ਰਿਪਬਲਿਕ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਵੇਗਾ। -ਏਪੀ

Advertisement

Advertisement