ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੈਰਿਸ ਅਤੇ ਟਰੰਪ ਨੇ ਪ੍ਰਚਾਰ ਲਈ ਅਹਿਮ ਸੂਬਿਆਂ ਵੱਲ ਕੀਤਾ ਰੁਖ਼

07:58 AM Sep 13, 2024 IST

ਵਾਸ਼ਿੰਗਟਨ, 12 ਸਤੰਬਰ
ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਸਵੇਂ ਮੁਕਾਬਲੇ ਵਾਲੇ ਸੂਬਿਆਂ ’ਚ ਪ੍ਰਚਾਰ ਤੇਜ਼ ਕਰਨ ਦਾ ਫ਼ੈਸਲਾ ਲਿਆ ਹੈ। ਚੋਣ ਪ੍ਰਚਾਰ ਦੌਰਾਨ ਦੋਵੇਂ ਆਗੂ ਆਪਣਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੈਰਿਸ ਨੇ ਨੌਰਥ ਕੈਰੋਲੀਨਾ ’ਤੇ ਨਜ਼ਰਾਂ ਗੱਡੀਆਂ ਹਨ, ਜਿਥੇ ਉਹ ਸ਼ੈਰਲੈੱਟ ਅਤੇ ਗਰੀਨਸਬੋਰੋ ’ਚ ਰੈਲੀਆਂ ਕਰੇਗੀ। ਟਰੰਪ ਐਰੀਜ਼ੋਨਾ ਦੇ ਟਕਸਨ ’ਚ ਪ੍ਰਚਾਰ ਲਈ ਜੁਟ ਗਏ ਹਨ। ਟੀਵੀ ’ਤੇ ਹੋਈ ਬਹਿਸ ’ਚ ਕਮਲਾ ਹੈਰਿਸ ਦੇ ਭਾਰੂ ਰਹਿਣ ਕਾਰਨ ਟਰੰਪ ਥੋੜੇ ਹਿਲ ਗਏ ਹਨ। ਹੈਰਿਸ ਦੀ ਟੀਮ ਨੇ ਕਿਹਾ ਹੈ ਕਿ ਉਹ ਇਕ ਹੋਰ ਬਹਿਸ ਦੀ ਇੱਛੁਕ ਹੈ ਪਰ ਰਿਪਬਲਿਕਨ ਉਮੀਦਵਾਰ ਹਾਲੇ ਤਿਆਰ ਨਹੀਂ ਦਿਖ ਰਹੇ ਹਨ। ਡੈਮੋਕਰੈਟਾਂ ਨੇ 2008 ਤੋਂ ਬਾਅਦ ਨੌਰਥ ਕੈਰੋਲੀਨਾ ’ਚ ਕਦੇ ਵੀ ਜਿੱਤ ਹਾਸਲ ਨਹੀਂ ਕੀਤੀ ਹੈ। ਸਾਲ 2020 ’ਚ ਟਰੰਪ ਦੀ ਜਿੱਤ ਦਾ ਫ਼ਰਕ 1.3 ਫ਼ੀਸਦ ਰਿਹਾ ਸੀ ਅਤੇ ਹੁਣ ਡੈਮੋਕਰੈਟਾਂ ਨੂੰ ਆਸ ਹੈ ਕਿ ਨੌਰਥ ਕੈਰੋਲੀਨਾ ’ਚ ਉਨ੍ਹਾਂ ਨੂੰ ਜਿੱਤ ਨਸੀਬ ਹੋਵੇਗੀ। ਰਿਪਬਲਿਕਨਾਂ ਨੂੰ ਭਰੋਸਾ ਹੈ ਕਿ ਸੂਬੇ ’ਚ ਟਰੰਪ ਨੂੰ ਜਿੱਤ ਮਿਲੇਗੀ ਅਤੇ ਉਨ੍ਹਾਂ ਅਗਸਤ ’ਚ ਇਥੇ ਰੈਲੀਆਂ ਵੀ ਕੀਤੀਆਂ ਸਨ। ਇਸੇ ਤਰ੍ਹਾਂ ਐਰੀਜ਼ੋਨਾ ਇਕ ਹੋਰ ਸੂਬਾ ਹੈ ਜਿਥੋਂ ਦੇ ਵੋਟ ਅਹਿਮ ਹਨ।

Advertisement

Advertisement