For the best experience, open
https://m.punjabitribuneonline.com
on your mobile browser.
Advertisement

ਰੂਸੀ ਫੌਜ ’ਚ ਸ਼ਾਮਲ ਹਰਪ੍ਰੀਤ ਸਿੰਘ ਦੀ ਵਤਨ ਵਾਪਸੀ ਦੀ ਆਸ ਬੱਝੀ

08:38 AM Aug 11, 2024 IST
ਰੂਸੀ ਫੌਜ ’ਚ ਸ਼ਾਮਲ ਹਰਪ੍ਰੀਤ ਸਿੰਘ ਦੀ ਵਤਨ ਵਾਪਸੀ ਦੀ ਆਸ ਬੱਝੀ
ਹਰਪ੍ਰੀਤ ਿਸੰਘ ਦਾ ਪਰਿਵਾਰ ਹੱਡਬੀਤੀ ਸੁਣਾਉਂਦਾ ਹੋਇਆ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਅਗਸਤ
ਰੂਸ ਦੀ ਫੌਜ ਵਿੱਚ ਸ਼ਾਮਲ ਪਿੰਡ ਘਣੂਪੁਰ ਕਾਲੇ ਦੇ ਹਰਪ੍ਰੀਤ ਸਿੰਘ ਦੀ ਵਤਨ ਵਾਪਸੀ ਦੀ ਆਸ ਬੱਝ ਗਈ ਹੈ। ਦੇਸ਼ ਵਾਪਸੀ ਲਈ ਉਸ ਦਾ ਟਰੈਵਲ ਏਜੰਟ ਮਾਸਕੋ ਪੁੱਜ ਗਿਆ ਹੈ ਅਤੇ ਲੋੜੀਂਦੀ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਲੋਕ ਸਭਾ ਵਿੱਚ ਰੂਸੀ ਫੌਜ ਵਿੱਚ 69 ਭਾਰਤੀ ਹੋਣ ਦੀ ਜਾਣਕਾਰੀ ਦਿੱਤੇ ਜਾਣ ਮਗਰੋਂ ਇਹ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਨੇ ਸਦਨ ਨੂੰ ਭਰੋਸਾ ਦਿੱਤਾ ਸੀ ਕਿ ਇਨ੍ਹਾਂ ਨੂੰ ਛੇਤੀ ਹੀ ਨੌਕਰੀ ਤੋਂ ਮੁਕਤ ਕਰਵਾਇਆ ਜਾਵੇਗਾ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਕੋਲ ਵਾਪਸ ਆ ਸਕਣਗੇ। ਕੇਂਦਰ ਸਰਕਾਰ ਦੇ ਇਸ ਭਰੋਸੇ ਮਗਰੋਂ ਹਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਆਸ ਬੱਝ ਗਈ ਹੈ। ਮਜ਼ਦੂਰੀ ਕਰ ਕੇ ਜੀਵਨ ਗੁਜ਼ਾਰ ਰਹੇ ਉਸ ਦੇ ਭਰਾ ਵੀਰ ਸਿੰਘ ਨੇ ਕਿਹਾ ਕਿ ਹਰਪ੍ਰੀਤ ਨੂੰ ਰੂਸੀ ਫੌਜ ਦੀ ਨੌਕਰੀ ਛੱਡ ਕੇ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਹੈ। ਉਸਦੇ ਪਿਤਾ ਨਰਿੰਦਰ ਸਿੰਘ, ਜੋ ਰੇਹੜਾ ਚਲਾਉਂਦੇ ਹਨ, ਨੇ ਕਿਹਾ ਕਿ ਹਰਪ੍ਰੀਤ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਉਦਾਸ ਹੈ ਅਤੇ ਘਰ ਪਰਤਣਾ ਚਾਹੁੰਦਾ ਹੈ। ਹਰਪ੍ਰੀਤ ਇਸ ਸਮੇਂ ਜੰਗ ਪ੍ਰਭਾਵਿਤ ਯੂਕਰੇਨ ਦੇ ਦੋਨੇਤਸਕ ਖੇਤਰ ਵਿੱਚ ਤਾਇਨਾਤ ਹੈ। ਮਾਸਕੋ ਪੁੱਜੇ ਉਸ ਦੇ ਟਰੈਵਲ ਏਜੰਟ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਹਰਪ੍ਰੀਤ ਦੇ ਨੌਕਰੀ ਸਬੰਧੀ ਸਮਝੌਤੇ ਨੂੰ ਖ਼ਤਮ ਕਰਵਾਉਣ ਦਾ ਯਤਨ ਕਰ ਰਿਹਾ। ਉਸਨੇ ਮਾਸਕੋ ਵਿਖੇ ਫੌਜੀ ਦਫ਼ਤਰ ’ਚ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਉਸ ਨੂੰ ਹਰਪ੍ਰੀਤ ਦੇ ਛੇਤੀ ਹੀ ਇਸ ਨੌਕਰੀ ਤੋਂ ਮੁਕਤ ਹੋਣ ਦੀ ਉਮੀਦ ਹੈ। ਉਸਨੇ ਦੱਸਿਆ ਕਿ ਹਰਪ੍ਰੀਤ ਉਸ ਦੇ ਪਿੰਡ ਦਾ ਵਸਨੀਕ ਹੈ ਅਤੇ ਉਸ ਦੀ ਵਤਨ ਵਾਪਸੀ ਲਈ ਹੀ ਉਹ ਮਾਸਕੋ ਆਇਆ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਇੱਕ ਹੋਰ ਨੌਜਵਾਨ ਤੇਜਪਾਲ ਸਿੰਘ ਦੀ ਰੂਸ ਯੂਕਰੇਨ ਜੰਗ ਦੌਰਾਨ ਮੌਤ ਹੋ ਚੁੱਕੀ ਹੈ।

Advertisement

Advertisement
Author Image

Advertisement
Advertisement
×