ਮਜਾਰੀ ਦੇ ਹਰਪ੍ਰੀਤ ਦੀ ਅਮਰੀਕਾ ’ਚ ਮੌਤ
09:29 AM Aug 07, 2023 IST
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 6 ਅਗਸਤ
ਇਥੋਂ ਦੇ ਪਿੰਡ ਮਜਾਰੀ ਦੇ ਨੌਜਵਾਨ ਹਰਪ੍ਰੀਤ ਸਿੰਘ (35) ਦੀ ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਵੈਲੀਜੋ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਕਾਰਨ ਇਲਾਕੇ ਭਰ ’ਚ ਸੋਗ ਦੀ ਲਹਿਰ ਦੌੜ ਗਈ ਹੈ। ਹਰਪ੍ਰੀਤ ਸਿੰਘ ਹਾਲੇ 25 ਜੂਨ ਨੂੰ ਹੀ ਛੁੱਟੀ ਕੱਟ ਕੇ ਪਿੰਡੋਂ ਵਾਪਸ ਗਿਆ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਪਰਿਵਾਰ ਛੱਡ ਗਿਆ ਹੈ। ਉਸ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਨੌਜਵਾਨ ਦੇ ਪਿਤਾ ਜੋਗਿੰਦਰ ਸਿੰਘ ਨਾਲ ਪਿੰਡ ਵਾਸੀਆਂ ਤੇ ਮੋਹਤਬਰਾਂ ਨੇ ਦੁੱਖ ਸਾਂਝਾ ਕੀਤਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਪ੍ਰੀਤ ਪਹਿਲਾਂ ਪੜ੍ਹਾਈ ਲਈ ਆਸਟਰੇਲੀਆ ਗਿਆ ਸੀ ਤੇ ਹੁਣ ਪਿਛਲੇ ਅੱਠ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ। ਹਰਪ੍ਰੀਤ ਦਾ ਸਸਕਾਰ 8 ਅਗਸਤ ਨੂੰ ਹੋਵੇਗਾ।
Advertisement
Advertisement