ਹਰਪਾਲ ਸਿੰਘ ਸਾਹਿਤ ਤੇ ਸਭਿਆਚਾਰ ਅਕੈਡਮੀ ਦੇ ਡਾਇਰੈਕਟਰ ਨਿਯੁਕਤ
10:46 AM Apr 04, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਅਪਰੈਲ
ਸਮਾਜ ਸੇਵੀ ਤੇ ਹਰਿਆਣਾ ਸ਼ੂਗਰ ਫੈਡ ਦੇ ਸਾਬਕਾ ਚੇਅਰਮੈਨ ਹਰਪਾਲ ਸਿੰਘ ਚੀਕਾ ਨੂੰ ਹਰਿਆਣਾ ਸਰਕਾਰ ਨੇ ਹਰਿਆਣਾ ਸਾਹਿਤ ਤੇ ਸਭਿਆਚਾਰ ਅਕਾਦਮੀ ਦੇ ਪੰਜਾਬੀ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹ ਤਕਰੀਬਨ ਪਿਛਲੇ 40 ਸਾਲਾਂ ਤੋਂ ਹਰਿਆਣਾ ਦੀ ਸਿੱਖ ਸਿਆਸਤ ਦੀ ਮੋਹਰੀ ਕਤਾਰ ਵਿਚ ਸੇਵਾ ਕਰ ਰਹੇ ਹਨ। ਉਹ ਕਈ ਵਿਦਿਅਕ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਧਾਨ ਵੀ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਕੁਰੂਕਸ਼ੇਤਰ ਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਚੀਕਾ ਦੀ ਪ੍ਰਬੰਧਕ ਕਮੇਟੀ ਦੇ ਮੈਨੇਜਰ ਵਜੋਂ 28 ਸਾਲ ਕੰਮ ਕੀਤਾ ਹੈ। ਉਨ੍ਹਾਂ ਨੇ ਇਸ ਨਿਯੁਕਤੀ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ ਹੈ।
Advertisement
Advertisement
Advertisement