ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਘਰਸ਼ ਕਮੇਟੀ ਵੱਲੋਂ ਹਰਪਾਲ ਸਿੰਘ ਚੀਕਾ ਦਾ ਸਨਮਾਨ

08:51 AM Aug 27, 2024 IST
ਹਰਪਾਲ ਸਿੰਘ ਚੀਕਾ ਦਾ ਸਨਮਾਨ ਕਰਦੇ ਹੋਏ ਪੱਟੇਦਾਰ ਸੰਘਰਸ਼ ਕਮੇਟੀ ਦੇ ਅਹੁਦੇਦਾਰ। -ਫੋਟੋ: ਮਿੱਤਲ

ਪੱਤਰ ਪ੍ਰੇਰਕ
ਗੂਹਲਾ ਚੀਕਾ, 26 ਅਗਸਤ
ਆਬਾਦਕਾਰ ਪੱਟੇਦਾਰ ਸੰਘਰਸ਼ ਕਮੇਟੀ ਵੱਲੋਂ ਅੱਜ ਗੁਰਦੁਆਰਾ ਸਾਹਿਬ ਭੈਣੀ ਸਾਹਿਬ (ਥੇਹ ਮੁਕੇਰੀਆਂ) ਵਿੱਚ ਸਿੱਖ ਆਗੂ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਹਰਪਾਲ ਸਿੰਘ ਚੀਕਾ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਹੋਏ ਸਮਾਗਮ ਵਿੱਚ ਗੂਹਲਾ ਅਤੇ ਪਿਹੋਵਾ ਦੇ ਅਣਗਿਣਤ ਪੱਟੇਦਾਰਾਂ ਨੇ ਹਿੱਸਾ ਲਿਆ। ਆਬਾਦਕਾਰ ਪੱਟੇਦਾਰ ਸੰਘਰਸ਼ ਕਮੇਟੀ ਦੇ ਬੁਲਾਰੇ ਡਾ. ਸਾਹਿਬ ਸਿੰਘ ਸੰਧੂ ਨੇ ਦੱਸਿਆ ਕਿ ਪੱਟੇਦਾਰਾਂ ਦੇ ਹੱਕ ਵਿੱਚ ਜੋ ਨੋਟੀਫਿਕੇਸ਼ਨ ਹਰਿਆਣਾ ਸਰਕਾਰ ਦੁਆਰਾ ਕੁੱਝ ਦਿਨ ਪਹਿਲਾਂ ਕੀਤਾ ਗਿਆ ਹੈ, ਇਸ ਦੇ ਪਿੱਛੇ ਹਰਪਾਲ ਸਿੰਘ ਦੀ ਵੱਡੀ ਅਹਿਮ ਭੂਮਿਕਾ ਹੈ। ਕਿਉਂਕਿ ਹਰਪਾਲ ਸਿੰਘ ਸਾਲ 2006 ਤੋਂ ਪੱਟੇਦਾਰਾਂ ਦੀ ਲੜਾਈ ਲੜ ਰਹੇ ਸਨ।
ਹਰਪਾਲ ਸਿੰਘ ਚੀਕਾ ਨੇ ਦੱਸਿਆ ਕਿ ਉਹ ਪੱਟੇਦਾਰਾਂ ਲਈ ਅੱਗੇ ਵੀ ਜ਼ਰੂਰਤ ਪੈਣ ’ਤੇ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਤੋਂ ਪਹਿਲਾਂ ਪੱਟੇਦਾਰਾਂ ਦੁਆਰਾ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਕੇ ਗੁਰੂ ਦਾ ਸ਼ੁਕਰਾਨਾ ਕੀਤਾ ਗਿਆ।
ਇਸ ਮੌਕੇ ਆਬਾਦਕਾਰ ਪੱਟੇਦਾਰ ਸੰਘਰਸ਼ ਕਮੇਟੀ ਗੂਹਲਾ ਦੇ ਪ੍ਰਧਾਨ ਹੁਸ਼ਿਆਰ ਸਿੰਘ ਰਾਣਾ, ਪਿਹੋਵਾ ਇਕਾਈ ਦੇ ਪ੍ਰਧਾਨ ਅਮਰੀਕ ਸਿੰਘ ਕਲਸਾ, ਮੇਜਰ ਸਿੰਘ ਗੂਹਲਾ , ਕਾਮਰੇਡ ਕਰਤਾਰ ਸਿੰਘ, ਸਾਬਕਾ ਸਰਪੰਚ ਕਾਲਾ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ, ਸੂਬੇਦਾਰ ਮਨਜੀਤ ਸਿੰਘ, ਸਤਪਾਲ ਸਿੰਘ, ਬਿੰਦਰ, ਰੁਲਦੂ ਗੁੱਜਰ ਅਤੇ ਰਣਧੀਰ ਸ਼ਰਮਾ ਆਦਿ ਮੌਜੂਦ ਸਨ।

Advertisement

Advertisement
Advertisement