For the best experience, open
https://m.punjabitribuneonline.com
on your mobile browser.
Advertisement

ਹਰਨੂਰਪ੍ਰੀਤ ਕੌਰ ਦਾ ਨਕਦੀ ਰਾਸ਼ੀ ਨਾਲ ਸਨਮਾਨ

10:11 AM May 08, 2024 IST
ਹਰਨੂਰਪ੍ਰੀਤ ਕੌਰ ਦਾ ਨਕਦੀ ਰਾਸ਼ੀ ਨਾਲ ਸਨਮਾਨ
ਹਰਨੂਰਪ੍ਰੀਤ ਕੌਰ ਦਾ ਸਨਮਾਨ ਕਰਦੇ ਹੋਏ ਬਹਾਲ ਸਿੰਘ ਬਰਾੜ। -ਫੋਟੋ: ਬਰਾੜ
Advertisement

ਨਿੱਜੀ ਪੱਤਰ ਪ੍ਰੇਰਕ
ਭਾਈ ਰੂਪਾ, 7 ਮਈ
ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਾਸਟਰ ਬਹਾਲ ਸਿੰਘ ਬਰਾੜ ਕੈਨੇਡਾ ਅਤੇ ਸ਼ਿੰਦਰ ਸਿੰਘ ਬਰਾੜ ਕੈਨੇਡਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਅੱਠਵੀਂ ਦੇ ਨਤੀਜੇ ਵਿੱਚ ਪੰਜਾਬ ਭਰ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੀ ਭਾਈ ਰੂਪਾ ਦੀ ਵਿਦਿਆਰਥਣ ਹਰਨੂਰਪ੍ਰੀਤ ਕੌਰ ਦਾ 21 ਹਜ਼ਾਰ ਰੁਪਏ ਨਾਲ ਸਨਮਾਨ ਕੀਤਾ ਹੈ। ਮਾਸਟਰ ਬਹਾਲ ਸਿੰਘ ਬਰਾੜ ਨੇ ਦੱਸਿਆ ਕਿ ਹਰਨੂਰਪ੍ਰੀਤ ਕੌਰ ਨੇ ਪੜ੍ਹਾਈ ਦੇ ਨਾਲ ਖੇਡਾਂ ’ਚ ਵੀ ਚੰਗਾ ਪ੍ਰਦਰਸ਼ਨ ਕਰਦਿਆਂ ਬਾਕਸਿੰਗ ਅੰਡਰ-17 ਨੈਸ਼ਨਲ ਸਕੂਲ ਖੇਡਾਂ ’ਚ ਦੂਜੀ ਪੁਜੀਸ਼ਨ ਹਾਸਲ ਕੀਤੀ ਸੀ। ਇਸ ਮੌਕੇ ਕੌਰ ਸਿੰਘ ਸੇਵਾਮੁਕਤ ਸਹਾਇਕ ਸਿੱਖਿਆ ਅਫ਼ਸਰ (ਖੇਡਾਂ), ਗੁਰਿੰਦਰ ਸਿੰਘ ਬਰਾੜ ਡੀਪੀਈ, ਮਾਸਟਰ ਭੁਪਿੰਦਰਜੀਤ ਸਿੰਘ ਤੇ ਹਰਪਾਲ ਸਿੰਘ ਬਰਾੜ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×