ਬਠਿੰਡਾ ਦੇ ਪਿੰਡ ਬੱਲੋ ਦੀ ਹਰਮਨਪ੍ਰੀਤ ਕੈਨੇਡਾ ’ਚ ਵਕੀਲ ਬਣੀ
07:46 AM Nov 17, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 16 ਨਵੰਬਰ
ਜ਼ਿਲ੍ਹੇ ਦੇ ਪਿੰਡ ਬੱਲੋ ਦੀ ਧੀ ਹਰਮਨਪ੍ਰੀਤ ਕੌਰ ਕੈਨੇਡਾ ਵਿੱਚ ਵਕੀਲ ਬਣ ਗਈ ਹੈ। ਉਸ ਨੇ ਕਾਨੂੰਨ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਮੁਕੰਮਲ ਕੀਤੀ ਤੇ ਉਚੇਰੀ ਪੜ੍ਹਾਈ ਲਈ ਕੈਨੇਡਾ ਦੇ ਸੂਬਾ ਓਂਟਾਰੀਓ ਚਲੀ ਗਈ। ਇੱਥੇ ਉਸ ਨੇ ਆਪਣਾ ਵਕੀਲ ਬਣਨ ਦਾ ਸੁਪਨਾ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕੀਤੀ ਤੇ ਵਕਾਲਤ ਦਾ ਲਾਇਸੈਂਸ ਲੈਣ ਲਈ ਬੈਰਿਸਟਰ ਅਤੇ ਸੋਲੀਸਟਰ ਦੇ ਇਮਤਿਹਾਨ ਪਾਸ ਕੀਤੇ। ਇਸ ਦੌਰਾਨ ਹਰਮਨਪ੍ਰੀਤ ਕੌਰ ਨੇ ਕੈਨੇਡਾ ਦੀ ਧਰਤੀ ’ਤੇ ਵਕੀਲ ਬਣਨ ਦਾ ਸੁਪਨਾ ਪੂਰਾ ਕਰਨ ਪਿੱਛੇ ਆਪਣੇ ਪਿਤਾ ਜਗਜੀਤ ਸਿੰਘ ਅਤੇ ਦਿੱਲੀ ਵਿੱਚ ਤਾਇਨਾਤ ਆਪਣੀ ਭੈਣ ਆਈਏਐੱਸ ਕੋਮਲਪ੍ਰੀਤ ਕੌਰ ਦਾ ਯੋਗਦਾਨ ਦੱਸਿਆ। ਓਂਟਾਰੀਓ ਦੀ ਬਾਰ ਕੌਂਸਲ ਵੱਲੋਂ ਉਸ ਨੂੰ ਲਾਇਸੈਂਸ ਜਾਰੀ ਕਰ ਦਿੱਤਾ ਗਿਆ ਹੈ।
Advertisement
Advertisement
Advertisement