ਹਰਕੀਰਤ ਚਾਹਲ, ਹਰਚਰਨ ਚਾਹਲ ਅਤੇ ਡਾ. ਸੂਬਾ ਸਿੰਘ ਦਾ ਸਨਮਾਨ
ਬ੍ਰਿਸਬੇਨ (ਟ੍ਰਿਬਿਊਨ ਨਿਊਜ਼ ਸਰਵਿਸ): ਆਸਟਰੇਲੀਆ ਦੀ ਸਰਗਰਮ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਇਪਸਾ ਅਦਬੀ ਮਾਸਿਕ ਲੜੀ ਤਹਿਤ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਅਦਬੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਹਰਕੀਰਤ ਚਾਹਲ, ਹਰਚਰਨ ਚਾਹਲ ਲਤੇ ਡਾ. ਸੂਬਾ ਸਿੰਘ ਦਾ ਸਨਮਾਨ ਕੀਤਾ ਗਿਆ।
ਸਮਾਗਮ ਦੇ ਪਹਿਲੇ ਭਾਗ ਦਾ ਸੰਚਾਲਨ ਰੁਪਿੰਦਰ ਸੋਜ਼ ਦੁਆਰਾ ਕੀਤਾ ਗਿਆ। ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਤੋਂ ਬਾਅਦ ਸ਼ਮ੍ਹਾ ਰੌਸ਼ਨ ਦੀ ਰਸਮ ਮੁੱਖ ਮਹਿਮਾਨ ਹਰਕੀਰਤ ਕੌਰ ਚਾਹਲ, ਜਗਦੀਪ ਕੌਰ ਬਰਾੜ, ਹਰਕੀ ਵਿਰਕ, ਤੇਜਪਾਲ ਕੌਰ, ਅਮਨਪ੍ਰੀਤ ਕੌਰ ਟੱਲੇਵਾਲ, ਹਰਜੀਤ ਕੌਰ ਸੰਧੂ ਅਤੇ ਜਤਿੰਦਰ ਕੌਰ ਚਾਹਲ ਵੱਲੋਂ ਨਿਭਾਈ ਗਈ। ਇਸ ਤੋਂ ਬਾਅਦ ਕਵੀ ਦਰਬਾਰ ਵਿੱਚ ਸੁਰਜੀਤ ਸੰਧੂ, ਆਤਮਾ ਹੇਅਰ, ਸਰਬਜੀਤ ਸੋਹੀ, ਦਲਵੀਰ ਹਲਵਾਰਵੀ, ਗੁਰਜਿੰਦਰ ਸੰਧੂ, ਇਕਬਾਲ ਧਾਮੀ, ਹਰਕੀ ਵਿਰਕ, ਜਗਦੀਪ ਕੌਰ ਬਰਾੜ, ਤੇਜਪਾਲ ਕੌਰ, ਅਮਨਪ੍ਰੀਤ ਕੌਰ ਟੱਲੇਵਾਲ ਅਤੇ ਹਰਜੀਤ ਕੌਰ ਸੰਧੂ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਦੂਸਰੇ ਭਾਗ ਵਿੱਚ ਪ੍ਰਿੰਸੀਪਲ ਡਾ. ਸੂਬਾ ਸਿੰਘ ਨੇ ਪੰਜਾਬੀਆਂ ਦੇ ਆਪਣੀ ਮਾਤ ਭੂਮੀ ਪ੍ਰਤੀ ਲਗਾਅ ਅਤੇ ਜਜ਼ਬਾਤੀ ਸਾਂਝ ਦੀਆਂ ਇਤਿਹਾਸਿਕ ਉਦਹਾਰਨਾਂ ਦਿੰਦਿਆਂ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਸਮਾਗਮ ਦੇ ਦੂਸਰੇ ਵਿਸ਼ੇਸ਼ ਮਹਿਮਾਨ ਹਰਚਰਨ ਸਿੰਘ ਚਾਹਲ ਨੇ ਆਪਣੇ ਅਨੁਵਾਦਕਾਂ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਪਰਵਾਸ ਵਿੱਚ ਹੋ ਰਹੀਆਂ ਸਾਹਿਤਿਕ ਗਤੀਵਿਧੀਆਂ ਦੀ ਤਾਰੀਫ਼ ਕਰਦਿਆਂ ਇਪਸਾ ਦੇ ਸਮਰਪਣ ਅਤੇ ਸਰਗਰਮੀ ਨੂੰ ਚੰਗਾ ਉੱਦਮ ਆਖਿਆ। ਅੰਤ ਵਿੱਚ ਮੁੱਖ ਮਹਿਮਾਨ ਹਰਕੀਰਤ ਕੌਰ ਚਾਹਲ ਨੇ ਆਪਣੀ ਸਿਰਜਣਾ ਪ੍ਰਕਿਰਿਆ, ਜੀਵਨ ਯਾਤਰਾ, ਨਾਵਲਕਾਰੀ ਵੱਲ ਮੁੜਨ ਬਾਰੇ ਬਹੁਤ ਖ਼ੂਬਸੂਰਤ ਸੰਵਾਦ ਰਚਾਇਆ।
ਸਮਾਗਮ ਦੌਰਾਨ ਬੂਟਾ ਸਿੰਘ ਦੀ ਪੁਸਤਕ ‘ਹੱਕਾਂ ਦੇ ਪਹਿਰੇਦਾਰ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਪ੍ਰੋਫੈਸਰ ਪਰਦੁਮਨ ਸਿੰਘ, ਬੱਸ ਯੂਨੀਅਨ ਆਗੂ ਮਨਦੀਪ ਸਿੰਘ, ਪਾਲ ਰਾਊਕੇ, ਬਿਕਰਮਜੀਤ ਸਿੰਘ ਚੰਦੀ, ਗੁਰਜੀਤ ਉੱਪਲ, ਡਾ. ਗੁਰ ਬਖ਼ਸ਼ੀਸ਼ ਸਿੰਘ, ਜਸਪਾਲ ਸਿੰਘ ਸੰਘੇੜਾ, ਗੁਰਜੀਤ ਬਾਰੀਆ, ਕਿਰਨਦੀਪ ਸਿੰਘ ਵਿਰਕ, ਮੀਰਾ ਗਿੱਲ, ਪਰਮਿੰਦਰ ਸਿੰਘ ਬਰਾੜ, ਅਰਸ਼ਦੀਪ ਸਿੰਘ ਦਿਓਲ, ਸ਼ਮਸ਼ੇਰ ਸਿੰਘ ਚੀਮਾ ਆਦਿ ਹਾਜ਼ਰ ਸਨ।